ਲੁਧਿਆਣਾ : ਕੱਪੜਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਕਾਰਨ ਹੋਇਆ ਨੁਕਸਾਨ 

Ludhiana textile factory catches fire

ਲੁਧਿਆਣਾ : ਕੱਪੜਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਕਾਰਨ ਹੋਇਆ ਨੁਕਸਾਨ

ਲੁਧਿਆਣਾ ਸ਼ਹਿਰ ‘ਚ ਪੈਂਦੇ ਗਾਂਧੀਨਗਰ ਇਲਾਕੇ ‘ਚ ਬੀਤੀ ਦੇਰ ਇੱਕ ਇਮਾਰਤ ‘ਚ ਅੱਗ ਲੱਗਣ ਦਾ ਸਮਾਚਾਰ ਹੈ।

ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ, ਬਹੁ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਖਲਬਲੀ ਮਚ ਗਈ ਅਤੇ ਇਸ ਇਮਾਰਤ ‘ਚ ਇਕ ਕੱਪੜਾ ਫੈਕਟਰੀ ਸਥਿਤ ਹੈ।
Ludhiana textile factory catches fireਦੱਸ ਦੇਈਏ ਕਿ ਰਾਤ ਨੂੰ ਫੈਕਟਰੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਦੀ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਫੌਰਨ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਇਤਲਾਹ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।
Ludhiana textile factory catches fireਫਿਲਹਾਲ, ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ।

—PTC News