
ਮਹਿਜ਼ 14 ਹਜ਼ਾਰ ਰੁਪਏ 'ਚ ਵਿਦਿਆਰਥੀਆਂ ਵੱਲੋਂ ਬਣਾਈ Ambulance Bike, ਹਾਦਸਾ ਹੋਣ 'ਤੇ ਬਚਾ ਸਕਦੀ ਹੈ ਅਨੇਕਾਂ ਜ਼ਿੰਦਗੀਆਂ !,ਝਾਬੁਆ: ਮੱਧ ਪ੍ਰਦੇਸ਼ ਦੇ ਝਾਬੁਆ 'ਚ ਡਾ. APJ ਅਬਦੁਲ ਕਲਾਮ ਇੰਜੀਨੀਅਰਿੰਗ ਕਾਲਜ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਕੁਝ ਅਜਿਹਾ ਕਰ ਦਿਖਾਇਆ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਹਨਾਂ 4 ਵਿਦਿਆਰਥੀਆਂ ਨੇ ਅਜਿਹੀ ਐਮਬੂਲੈਂਸ ਤਿਆਰ ਕੀਤੀ ਹੈ, ਜੋ ਕਿਸੇ ਵੀ ਮੋਟਰਸਾਈਕਲ ਨਾਲ ਜੋੜੀ ਜਾ ਸਕਦੀ ਹੈ। ਇਸ ਨੂੰ ਬਣਾਉਣ 'ਚ ਵੀ ਸਿਰਫ਼ 14 ਹਜ਼ਾਰ ਰੁਪਏ ਦਾ ਖਰਚ ਆਇਆ ਹੈ।
ਹੋਰ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਠੁਕਰਾਈ ਕੈਪਟਨ ਦੀ ਪੇਸ਼ਕਸ਼, ਹੁਣ ਅੰਮ੍ਰਿਤਸਰ ਤੋਂ ਨਹੀਂ ਲੜਨਗੇ ਚੋਣ: ਸੂਤਰ
ਇਹ ਐਮਬੂਲੈਂਸ ਵਿਦਿਆਰਥੀਆਂ ਨੇ ਆਪਣੇ ਫਾਈਨਲ ਈਅਰ ਮੇਜ਼ਰ ਪ੍ਰੋਜੈਕਟ ਲਈ ਬਣਾਈ ਹੈ। ਉਨ੍ਹਾਂਨੇ ਦੱਸਿਆ ਪੇਂਡੂ ਖੇਤਰ ਵਿੱਚ ਜਿੱਥੇ ਸੜਕਾਂ ਨਹੀਂ ਹੁੰਦੀਆਂ ਉੱਥੇ ਦੇ ਬੀਮਾਰ ਲੋਕਾਂ ਲਈ ਇਹ ਐਮਬੂਲੈਂਸ ਕਾਰਗਰ ਸਾਬਤ ਹੋਵੇਗੀ। ਅਜਿਹੇ ਵਿੱਚ ਐਮਰਜੈਂਸੀ ਮੌਕੇ ਵੱਡੀ ਐਮਬੂਲੈਂਸ ਦੇ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਫਾਈਨਲ ਈਅਰ ਦੇ ਪੱਪੂ ਤਾਹੇੜ ਨਿਵਾਸੀ ਮੇਘਨਗਰ, ਵੇਦ ਪ੍ਰਕਾਸ਼ ਨਿਵਾਸੀ ਝਾਬੁਆ,ਪ੍ਰੇਮ ਕਿਸ਼ੋਰ ਤੋਮਰ ਨਿਵਾਸੀ ਕੱਠੀਵਾੜਾ ਅਤੇ ਸੋਨੂ ਕੁਮਾਰ ਨਿਵਾਸੀ ਬਿਹਾਰ ਨੇ ਇਸ ਨੂੰ ਬਣਾਇਆ। ਵਿਦਿਆਰਥੀਆਂ ਨੇ ਦੱਸਿਆ ਐਮਬੂਲੈਂਸ ਬਣਾਉਣ ਦੇ ਦੌਰਾਨ ਹਰ ਇੱਕ ਨਵਾਂ ਪੁਰਜਾ ਲਗਾਉਣ ਤੋਂ ਬਾਅਦ ਉਸ ਦੀ ਟੈਸਟਿੰਗ ਕੀਤੀ, ਤਾਂਕਿ ਬਾਅਦ 'ਚ ਪਰੇਸ਼ਾਨੀ ਨਹੀਂ ਹੋਵੇ।
-PTC News