Fri, Apr 26, 2024
Whatsapp

ਮਹਾਰਾਸ਼ਟਰ ਦੇ ਕੋਲਹਾਪੁਰ 'ਚ ਇੱਕ ਹੀ ਘਰ 'ਚੋਂ ਮਿਲੇ 69 ਦੇਸੀ ਬੰਬ, 2 ਵਿਅਕਤੀ ਗ੍ਰਿਫਤਾਰ

Written by  Jashan A -- October 23rd 2019 01:08 PM
ਮਹਾਰਾਸ਼ਟਰ ਦੇ ਕੋਲਹਾਪੁਰ 'ਚ ਇੱਕ ਹੀ ਘਰ 'ਚੋਂ ਮਿਲੇ 69 ਦੇਸੀ ਬੰਬ, 2 ਵਿਅਕਤੀ ਗ੍ਰਿਫਤਾਰ

ਮਹਾਰਾਸ਼ਟਰ ਦੇ ਕੋਲਹਾਪੁਰ 'ਚ ਇੱਕ ਹੀ ਘਰ 'ਚੋਂ ਮਿਲੇ 69 ਦੇਸੀ ਬੰਬ, 2 ਵਿਅਕਤੀ ਗ੍ਰਿਫਤਾਰ

ਮਹਾਰਾਸ਼ਟਰ ਦੇ ਕੋਲਹਾਪੁਰ 'ਚ ਇੱਕ ਹੀ ਘਰ 'ਚੋਂ ਮਿਲੇ 69 ਦੇਸੀ ਬੰਬ, 2 ਵਿਅਕਤੀ ਗ੍ਰਿਫਤਾਰ,ਕੋਲਹਾਪੁਰ: ਮਹਾਰਾਸ਼ਟਰ ਦੇ ਕੋਲਹਾਪੁਰ ਇਲਾਕੇ 'ਚ ਕ੍ਰਾਈਮ ਬਰਾਂਚ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ ਉਹਨਾਂ ਨੇ ਇੱਕ ਘਰ 'ਚੋਂ 69 ਦੇਸੀ ਬੰਬ ਬਰਾਮਦ ਕੀਤੇ। Maharashtraਇਸ ਦੌਰਾਨ ਟੀਮ ਨੇ 2 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਨੂੰ ਉਜਲਾਈਵਾੜੀ ਬਰਿੱਜ ਹੇਠਾਂ ਹੋਏ ਧਮਾਕੇ ਤੋਂ ਬਾਅਦ ਕ੍ਰਾਈਮ ਬਰਾਂਚ ਨੇ ਸਰਚ ਆਪਰੇਸ਼ਨ ਚਲਾਇਆ ਹੋਇਆ ਸੀ।ਕ੍ਰਾਈਮ ਬਰਾਂਚ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਸੀ। ਹੋਰ ਪੜ੍ਹੋ: PRTC ਦੇ ਬੱਸ ਕੰਡਕਟਰ ਨੇ ਕੀਤਾ ਕੁਝ ਅਜਿਹਾ ਕਿ ਹਰ ਕੋਈ ਕਰ ਰਿਹਾ ਹੈ ਤਾਰੀਫ਼ Maharashtraਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਇਕ ਘਰ 'ਚ ਲੁਕੇ ਹਨ ਅਤੇ ਕਈ ਦਿਨਾਂ ਤੋਂ ਉਨ੍ਹਾਂ ਦੇ ਇੱਥੋਂ ਕੈਮੀਕਲਜ਼ ਦੀ ਵੱਡੀ ਖੇਪ ਆ ਰਹੀ ਹੈ, ਜਿਸ ਦੌਰਾਨ ਉਹਨਾਂ ਨੇ 69 ਦੇਸੀ ਬੰਬ ਬਰਾਮਦ ਕੀਤੇ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...