ਮੁੱਖ ਖਬਰਾਂ

ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨਿੱਤਰ ਰਿਹੈ ਆਪਣੇ ਮਾਂ ਦੇ ਹੱਕ 'ਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

By Jashan A -- December 28, 2018 10:26 am -- Updated:December 28, 2018 10:28 am

ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨਿੱਤਰ ਰਿਹੈ ਆਪਣੇ ਮਾਂ ਦੇ ਹੱਕ 'ਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ,ਮਾਨਸਾ: ਪੰਜਾਬ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਪੰਚਾਇਤੀ ਚੋਣਾਂ ਨੂੰ ਲੈ ਪੂਰਾ ਸਰਗਰਮ ਦਿਖ ਰਿਹਾ ਹੈ।ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਆਪਣੇ ਪਿੰਡ ਮੂਸਾ ਵਿਖੇ ਆਪਣੀ ਮਾਤਾ ਜੀ ਲਈ ਚੋਣ ਪ੍ਰਚਾਰ ਕਰ ਰਹੇ ਹਨ।

sidhu moosewala ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨਿੱਤਰ ਰਿਹੈ ਆਪਣੇ ਮਾਂ ਦੇ ਹੱਕ 'ਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

ਪਿੰਡ ਮੂਸਾ ਜ਼ਿਲ੍ਹਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਰਪੰਚੀ ਦੀਆਂ ਚੋਣਾਂ 'ਚ ਖੜ੍ਹੇ ਹਨ। ਜਿਸ ਦੌਰਾਨ ਸਿੱਧੂ ਮੂਸੇਵਾਲਾ ਆਪਣੀ ਮਾਤਾ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।

ਹੋਰ ਪੜ੍ਹੋ:ਦਿੱਲੀ ‘ਚ ਰਸਤੇ ਬੰਦ ਹੋਣ ਕਾਰਨ ਇੱਕ ਪਰਿਵਾਰ ਨੂੰ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਕਈ ਘੰਟੇ ਕੱਟਦੇ ਪਏ ਚੱਕਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲੇ ਨੇ ਪਿੰਡ ਦੇ ਵਿਕਾਸ ਲਈ ਕੁਝ ਅਹਿਮ ਫੈਸਲੇ ਸਾਂਝੇ ਕੀਤੇ ਉਹਨਾਂ ਕਿਹਾ ਕਿ ਮੇਰੇ ਪਿੰਡ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿਹੜਾ ਨਸ਼ਿਆਂ ਦੇ ਖਿਲਾਫ ਹੈ। ਅਸੀਂ ਤਾਂ ਬਸ ਹਾਂ ਦਾ ਨਾਅਰਾ ਮਾਰਿਆ ਹੈ।

sidhu moosewala ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨਿੱਤਰ ਰਿਹੈ ਆਪਣੇ ਮਾਂ ਦੇ ਹੱਕ 'ਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

ਅਸੀਂ ਨਸ਼ਿਆਂ ਦੇ ਖਿਲਾਫ ਹਾਂ, ਇਸੇ ਕਰਕੇ ਪਿੰਡ ਦਾ ਪੱਧਰ ਉੱਚਾ ਚੁੱਕਣ ਲਈ ਤੇ ਸੁਧਾਰ ਕਰਨ ਲਈ ਚੋਣ ਮੈਦਾਨ 'ਚ ਉਤਰੇ ਹਾਂ। ਪਿੰਡ ਦਾ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਨਾਲ ਸਿੱਧੂ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਜਿੰਨੀ ਵੀ ਗ੍ਰਾਂਟ ਮਿਲੇਗੀ, ਉਹ ਸਾਰੀ ਵਿਕਾਸ ਕੰਮਾਂ 'ਤੇ ਹੀ ਲਗਾਉਣੀ ਹੈ।

-PTC News

  • Share