ਹੋਰ ਖਬਰਾਂ

ਨਵਾਂ ਸਾਲ ਚੜਦੇ ਹੀ ਲੱਗੇਗਾ ਵੱਡਾ ਝਟਕਾ, ਘਰ 'ਚ ਵਰਤੀਆਂ ਜਾਣ ਵਾਲੀਆਂ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

By Riya Bawa -- December 26, 2021 11:10 am

ਨਵੀਂ ਦਿੱਲੀ: ਸਾਲ 2021 ਅੰਤਿਮ ਪੜਾਅ 'ਤੇ ਹੈ, ਜਿਸ ਦੌਰਾਨ ਹਰ ਕੋਈ ਨਵੇਂ ਵਰ੍ਹੇ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਨਵੇਂ ਸਾਲ ’ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, ਨਵੇਂ ਸਾਲ ’ਚ ਖਾਣ ਵਾਲੇ ਤੇਲ ਦਾ ਭਾਅ ਹੋਰ ਵਧ ਸਕਦਾ ਹੈ। ਸਾਲ 2022 ’ਚ ਮੈਨੂਫੈਕਚਰਿੰਗ ਅਤੇ ਕੰਜਿਊਰ ਗੁੱਡਸ (ਐੱਫ. ਐੱਮ. ਸੀ. ਜੀ.) ਕੰਪਨੀਆਂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ।

ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਕਿਹਾ ਕਿ ਉਹ ਅਗਲੇ 3 ਮਹੀਨਿਆਂ ’ਚ ਪ੍ਰੋਡਕਟਸ ਦੀ ਕੀਮਤ ’ਚ 4-10 ਫੀਸਦੀ ਦਾ ਵਾਧਾ ਕਰ ਚੁੱਕੀਆਂ ਹਨ। ਦਸੰਬਰ ਮਹੀਨੇ ’ਚ ਕੰਜਿਊਮਰ ਇਲੈਕਟ੍ਰਾਨਿਕਸ ਕੰਪਨੀਆਂ ਪਹਿਲਾਂ ਹੀ ਕੀਮਤ 3-5 ਫੀਸਦੀ ਤੱਕ ਵਧਾ ਚੁੱਕੀਆਂ ਹਨ। ਇਸ ਮਹੀਨੇ ਫਰਿੱਜ਼, ਵਾਸ਼ਿੰਗ ਮਸ਼ੀਨ, ਏਅਰ ਕੰਡੀਸ਼ਨ ਦੀਆਂ ਕੀਮਤਾਂ ’ਚ ਤੇਜੀ਼ ਆਈ ਹੈ। ਮੰਨਿਆ ਜਾ ਰਿਹਾ ਹੈ ਕਿ 10 ਫੀਸਦੀ ਤੱਕ ਇਨ੍ਹਾਂ ਦੀਆਂ ਕੀਮਤਾਂ ਹੋਰ ਵਧਣਗੀਆਂ।

ਹੋਰ ਪੜ੍ਹੋ: 'ਪੈਂਟਾਂ ਗਿੱਲੀਆਂ ਕਰਨ' ਵਾਲੇ ਬਿਆਨ 'ਤੇ ਭੜਕੇ DSP ਸਾਹਬ !, ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ, ਤੁਸੀਂ ਵੀ ਸੁਣੋ

ਇਸ ਤੋਂ ਇਲਾਵਾ ਆਟੋ ਸੈਕਟਰ ’ਚ ਵੀ ਮਹਿੰਗਾਈ ਦਾ ਅਸਰ ਦਿਖਾਈ ਦੇ ਸਕਦਾ ਹੈ। ਇਸ ਸਾਲ ਆਟੋ ਕੰਪਨੀਆਂ ਨੇ ਕਈ ਵਾਰ ਕੀਮਤਾਂ ’ਚ ਵਾਧਾ ਕੀਤਾ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਫਾਕਸਵੈਗਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਕੀਮਤਾਂ ’ਚ ਵਾਧ ਕਰ ਚੁੱਕੀਆਂ ਹਨ। ਮਾਰੂਤੀ ਅਤੇ ਹੀਰੋ ਮੋਟੋਕਾਰਪ ਨੇ ਕਿਹਾ ਕਿ ਉਹ 2022 ’ਚ ਵੀ ਕੀਮਤਾਂ ’ਚ ਵੀ ਵਾਧਾ ਕਰੇਗੀ।

ਕੰਜਿਊਮਰ ਡਿਊਰੇਬਲਸ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਨਪੁੱਟ ਕਾਸਟ ’ਚ 22-23 ਫੀਸਦੀ ਤੱਕ ਦਾ ਉਛਾਲ ਆਇਆ ਹੈ। ਸਟੀਲ, ਕਾਪ, ਐਲੂਮੀਨੀਅਮ, ਪਲਾਸਟਿਕ ਅਤੇ ਹੋਰ ਕੰਪੋਨੈਂਟ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਾਰਨ ਹੀ ਇਨਪੁੱਟ ਕਾਸਟ ਕਾਫੀ ਵਧੀ ਹੈ। ਇਨ੍ਹਾਂ ਕੰਪੋਨੈਂਟ ਦੀ ਕੀਮਤ ਇਸ ਸਮੇਂ ਆਲ ਟਾਈਮ ਹਾਈ ’ਤੇ ਹੈ। ਇਸ ਤੋਂ ਇਲਾਵਾ ਸਮੁੰਦਰ ਰਾਹੀਂ ਕੱਚਾ ਮਾਲ ਦੀ ਢੋਆ-ਢੁਆਈ ਦੀ ਲਾਗਤ ਵੀ ਕਾਫੀ ਵਧ ਗਈ ਹੈ, ਜਿਸ ਕੰਟੇਨਰ ਦੀ ਮਦਦ ਨਾਲ ਸਪਲਾਈ ਕੀਤੀ ਜਾਂਦੀ ਹੈ ਤਾਂ ਉਸ ਦੀ ਕਿੱਲਤ ਹੋ ਜਾਣ ਕਾਰਨ ਵੀ ਕੰਟੇਨਰ ਲਾਗਤ ਕਾਫੀ ਵਧ ਗਈ ਹੈ।


-PTC News

  • Share