Tue, Jul 15, 2025
Whatsapp

ਦਵਾਈ ਹੋਰਡਿੰਗ ਮਾਮਲੇ 'ਚ ਗੌਤਮ ਗੰਭੀਰ ਨੂੰ ਝਟਕਾ, ਡਰੱਗ ਕੰਟਰੋਲਰ ਨੇ HC ਨੂੰ ਦਿੱਤੀ ਰਿਪੋਰਟ

Reported by:  PTC News Desk  Edited by:  Baljit Singh -- June 03rd 2021 03:46 PM
ਦਵਾਈ ਹੋਰਡਿੰਗ ਮਾਮਲੇ 'ਚ ਗੌਤਮ ਗੰਭੀਰ ਨੂੰ ਝਟਕਾ, ਡਰੱਗ ਕੰਟਰੋਲਰ ਨੇ HC ਨੂੰ ਦਿੱਤੀ ਰਿਪੋਰਟ

ਦਵਾਈ ਹੋਰਡਿੰਗ ਮਾਮਲੇ 'ਚ ਗੌਤਮ ਗੰਭੀਰ ਨੂੰ ਝਟਕਾ, ਡਰੱਗ ਕੰਟਰੋਲਰ ਨੇ HC ਨੂੰ ਦਿੱਤੀ ਰਿਪੋਰਟ

ਨਵੀਂ ਦਿੱਲੀ: ਗੌਤਮ ਗੰਭੀਰ ਫਾਊਂਡੇਸ਼ਨ ਨੂੰ ਗੈਰ-ਕਨੂੰਨੀ ਰੂਪ ਨਾਲ ਫੈਬੀਫਲੂ ਦਵਾਈ ਦਾ ਭੰਡਾਰਣ, ਖਰੀਦ ਅਤੇ ਵੰਡ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਦਿੱਲੀ ਸਰਕਾਰ ਦੇ ਡਰੱਗ ਕੰਟਰੋਲਰ ਨੇ ਕੀਤੀ। ਇਸ ਦੇ ਬਾਅਦ ਡਰੱਗ ਕੰਟਰੋਲਰ ਨੇ ਵੀਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਆਪਣੀ ਰਿਪੋਰਟ ਦਾਖਲ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਪੜੋ ਹੋਰ ਖਬਰਾਂ: ਯੂਪੀ ‘ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ ਡਰੱਗ ਕੰਟਰੋਲਰ ਨੇ ਕਿਹਾ ਕਿ ਗੌਤਮ ਗੰਭੀਰ ਫਾਊਂਡੇਸ਼ਨ, ਡਰਂਗ ਡੀਲਰਾਂ ਦੇ ਨਾਲ-ਨਾਲ ਅਜਿਹੇ ਹੋਰ ਮਾਮਲਿਆਂ ਵਿਚ ਵੀ ਬਿਨਾਂ ਦੇਰੀ ਕੀਤੇ ਕਾਰਵਾਈ ਕੀਤੀ ਜਾਵੇਗੀ ਜੋ ਉਸਦੇ ਨੋਟਿਸ ਵਿਚ ਲਿਆਂਦੇ ਜਾਣਗੇ। ਹਾਈਕੋਰਟ ਨੂੰ ਡਰੱਗ ਕੰਟਰੋਲਰ ਨੇ ਦੱਸਿਆ ਕਿ ਤੁਸੀਂ ਵਿਧਾਇਕ ਪ੍ਰਵੀਣ ਕੁਮਾਰ ਨੂੰ ਵੀ ਡਰੱਗਸ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਇਸੇ ਤਰ੍ਹਾਂ ਦੇ ਗੁਨਾਹਾਂ ਲਈ ਦੋਸ਼ੀ ਪਾਇਆ ਹੈ। ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ ਦਿੱਲੀ ਹਾਈਕੋਰਟ ਨੇ ਡਰੱਗ ਕੰਟਰੋਲਰ ਨੂੰ 6 ਹਫ਼ਤੇ ਦੇ ਅੰਦਰ ਇਨ੍ਹਾਂ ਮਾਮਲਿਆਂ ਵਿਚ ਅੱਗੇ ਦੇ ਵਿਕਾਸ ਉੱਤੇ ਰਿਪੋਰਟ ਦਾਖਲ ਕਰਨ ਨੂੰ ਕਿਹਾ ਅਤੇ ਮਾਮਲੇ ਨੂੰ 29 ਜੁਲਾਈ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI ਕੀ ਹੈ ਪੂਰਾ ਮਾਮਲਾ ਦਿੱਲੀ ਹਾਈ ਕੋਰਟ ਉਨ੍ਹਾਂ ਪਟੀਸ਼ਨਾਂ ਉੱਤੇ ਸੁਣਵਾਈ ਕਰ ਰਿਹਾ ਹੈ, ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਦਵਾਈ, ਆਕਸੀਜਨ ਅਤੇ ਕੋਰੋਨਾ ਦੇ ਇਲਾਜ ਲਈ ਜ਼ਰੂਰੀ ਚੀਜ਼ਾਂ ਦੀ ਹੋਰਡਿੰਗ ਕਰ ਕੇ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਵਿਚ ਵੰਡਣ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ। ਇਸ ਤਰ੍ਹਾਂ ਨਾਲ ਦਵਾਈ ਅਤੇ ਜ਼ਰੂਰੀ ਚੀਜ਼ਾਂ ਦੀ ਹੋਰਡਿੰਗ ਕਾਨੂੰਨੀ ਰੂਪ ਨਾਲ ਨਹੀਂ ਕੀਤੀ ਜਾ ਸਕਦੀ, ਇਹ ਗੈਰ-ਕਾਨੂਨੀ ਹੈ। -PTC News


Top News view more...

Latest News view more...

PTC NETWORK
PTC NETWORK