Advertisment

ਲਾਹੌਲ ਘਾਟੀ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਰਕੇ ਮੌਸਮ ਵਿਭਾਗ ਵੱਲੋਂ ਅਲਰਟ, ਕਈ ਰੋਡ ਠੱਪ

author-image
Riya Bawa
New Update
ਲਾਹੌਲ ਘਾਟੀ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਰਕੇ ਮੌਸਮ ਵਿਭਾਗ ਵੱਲੋਂ ਅਲਰਟ, ਕਈ ਰੋਡ ਠੱਪ
Advertisment
ਲਾਹੌਲ: ਪੰਜਾਬ ਹੀ ਨਹੀਂ ਦੇਸ਼ ਵਿਚ ਭਾਰੀ ਮੀਂਹ ਕਰਕੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚਲੀਆਂ ਹਨ। ਐਤਵਾਰ ਰਾਤ ਅਤੇ ਸੋਮਵਾਰ ਨੂੰ ਪਏ ਮੀਂਹ ਕਾਰਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਇਸ ਵਿਚਾਲੇ ਹੁਣ ਬਹੁਤ ਸਾਰੇ ਲੋਕ ਹਿਮਾਚਲ ਵੱਲ ਜਾ ਰਹੇ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ 'ਚ ਮੌਸਮ ਨੇ ਇਕ ਵਾਰ ਫਿਰ ਤੋਂ ਮਿਜਾਜ਼ ਬਦਲ ਲਏ ਹਨ।
Advertisment
Meteorological department,  alerts,  Lahaul valley, roads blocked, Punjabi news, latest news  ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ 'ਚ ਭਾਰੀ ਮੀਂਹ ਦੇ ਨਾਲ-ਨਾਲ ਬਰਫਬਾਰੀ ਹੋ ਰਹੀ ਹੈ। ਮਨਾਲੀ ਲੇਹ ਹਾਈਵੇ (NH-003) ਨੂੰ ਮਨਾਲੀ ਤੋਂ ਦਾਰਚਾ ਤੱਕ ਆਵਾਜਾਈ ਲਈ ਬਹਾਲ ਕੀਤਾ ਗਿਆ ਹੈ ਪਰ ਦਾਰਚਾ ਤੋਂ ਅੱਗੇ ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤੀ ਗਈ ਹੈ। ਦਾਰਚਾ ਸ਼ਿੰਕੂਲਾ ਰੋਡ ’ਤੇ ਵੀ ਆਵਾਜਾਈ ਰੋਕ ਦਿੱਤੀ ਗਈ ਹੈ। Meteorological department,  alerts,  Lahaul valley, roads blocked, Punjabi news, latest news  ਕੋਕਸਰ ਲੋਸਰ ਕਾਜ਼ਾ ਰੋਡ (NH-505) 'ਤੇ ਵੀ ਆਵਾਜਾਈ ਠੱਪ ਹੈ। ਜ਼ਮੀਨ ਖਿਸਕਣ ਤੇ ਪੁਲ ਦੇ ਨੁਕਸਾਨੇ ਜਾਣ ਕਾਰਨ ਪਾਂਗੀ ਰੋਡ (ਐਸ.ਐਚ.-26) ਬੀਤੇ ਕੱਲ੍ਹ ਤੋਂ ਬੰਦ ਹੈ।ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਖ਼ਰਾਬ ਮੌਸਮ ਕਾਰਨ ਬੇਲੋੜੀ ਯਾਤਰਾ ਤੋਂ ਬਚਣ ਤੇ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਦੇ 11 ਜ਼ਿਲ੍ਹਿਆਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸਿੱਧ ਧਾਰਮਿਕ ਸਥਾਨ ਚੂਹੜਧਾਰ ਵਿੱਚ 60 ਸਾਲਾਂ ਬਾਅਦ ਮਈ ਮਹੀਨੇ ਵਿੱਚ ਬਰਫ਼ਬਾਰੀ ਹੋਈ। ਇਸ ਤੋਂ ਪਹਿਲਾਂ ਮਈ 1962 ਵਿੱਚ ਵੀ ਬਰਫ਼ਬਾਰੀ ਹੋਈ ਸੀ। ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਦਿਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼
Advertisment
ਇਹ ਵੀ ਪੜ੍ਹੋ : ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ ਰਾਜਸਥਾਨ 'ਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਰਾਜਸਥਾਨ 'ਚ ਬਦਲੇ ਮੌਸਮ ਨੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਸੂਬੇ 'ਚ ਦੋ ਦਿਨਾਂ ਬਾਅਦ ਨੋਟਬੰਦੀ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜੈਪੁਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੂਫ਼ਾਨ ਨੇ ਕਾਫੀ ਨੁਕਸਾਨ ਕੀਤਾ ਹੈ। ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਦਿਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼ ਸੋਮਵਾਰ ਨੂੰ ਜੈਪੁਰ 'ਚ ਦਿਨ ਭਰ ਬੱਦਲ ਛਾਏ ਰਹਿਣ ਤੋਂ ਬਾਅਦ ਰਾਤ ਨੂੰ ਅਚਾਨਕ ਧੂੜ ਭਰੀਆਂ ਹਵਾਵਾਂ ਚੱਲਣ ਲੱਗੀਆਂ। ਮੌਸਮ ਵਿਭਾਗ ਮੁਤਾਬਕ ਜੈਪੁਰ ਸਮੇਤ ਆਸਪਾਸ ਦੇ ਇਲਾਕਿਆਂ 'ਚ ਹਵਾ ਦੀ ਰਫਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਰਹੀ। publive-image -PTC News-
latest-news punjabi-news meteorological-department lahaul-valley alerts roads-blocked
Advertisment

Stay updated with the latest news headlines.

Follow us:
Advertisment