ਦੇਸ਼- ਵਿਦੇਸ਼

ਮੈਕਸੀਕੋ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ

By Jashan A -- July 24, 2019 3:07 pm -- Updated:Feb 15, 2021

ਮੈਕਸੀਕੋ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ,ਨਵੀਂ ਦਿੱਲੀ: ਮੈਕਸੀਕੋ ਦੇ ਉੱਤਰੀ ਚਿਹੁਆਹੁਆ ਸੂਬੇ 'ਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਨੇ ਇਕ ਵਪਾਰਕ ਕਾਰੀਡੋਰ 'ਚ ਖੇਤ ਦੇ ਉੱਪਰੋਂ ਉਡਾਣ ਭਰੀ ਅਤੇ ਕੁਝ ਪਲਾਂ ਦੇ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚ 3 ਪੁਰਸ਼ ਅਤੇ 1 ਮਹਿਲਾ ਸ਼ਾਮਲ ਹੈ।

ਹੋਰ ਪੜ੍ਹੋ: ਇੰਡੋਨੇਸ਼ੀਆ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

ਸਥਾਨਕ ਮੀਡੀਆ ਮੁਤਾਬਕ ਮਾਰੇ ਗਏ ਲੋਕਾਂ 'ਚ ਇਕ ਪਾਦਰੀ ਵੀ ਸ਼ਾਮਲ ਸੀ, ਜੋ ਦੋ ਹੋਰ ਸਵਾਰੀਆਂ ਨਾਲ ਦੁਰਾਂਗੋ ਜਾ ਰਿਹਾ ਸੀ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ।

-PTC News