Sat, Apr 27, 2024
Whatsapp

ਹੱਜ ਯਾਤਰਾ ਨੂੰ ਲੈ ਕੇ ਸਊਦੀ ਅਰਬ ਦਾ ਵੱਡਾ ਫੈਸਲਾ, ਸਿਰਫ 60 ਹਜ਼ਾਰ ਸਥਾਨਕ ਲੋਕਾਂ ਨੂੰ ਹੋਵੇਗੀ ਆਗਿਆ

Written by  Baljit Singh -- June 12th 2021 06:57 PM
ਹੱਜ ਯਾਤਰਾ ਨੂੰ ਲੈ ਕੇ ਸਊਦੀ ਅਰਬ ਦਾ ਵੱਡਾ ਫੈਸਲਾ, ਸਿਰਫ 60 ਹਜ਼ਾਰ ਸਥਾਨਕ ਲੋਕਾਂ ਨੂੰ ਹੋਵੇਗੀ ਆਗਿਆ

ਹੱਜ ਯਾਤਰਾ ਨੂੰ ਲੈ ਕੇ ਸਊਦੀ ਅਰਬ ਦਾ ਵੱਡਾ ਫੈਸਲਾ, ਸਿਰਫ 60 ਹਜ਼ਾਰ ਸਥਾਨਕ ਲੋਕਾਂ ਨੂੰ ਹੋਵੇਗੀ ਆਗਿਆ

ਦੁਬਈ: ਕੋਰੋਨਾ ਮਹਾਮਾਰੀ ਵਿਚਾਲੇ ਹੱਜ ਯਾਤਰਾ ਨੂੰ ਲੈ ਕੇ ਸਊਦੀ ਅਰਬ ਨੇ ਵੱਡਾ ਐਲਾਨ ਕੀਤਾ ਹੈ। ਸਊਦੀ ਅਰਬ ਦੇ ਇਸ ਫੈਸਲੇ ਨਾਲ ਦੁਨੀਆ ਦੇ ਕਈ ਮੁਲ‍ਕਾਂ ਵਿਚ ਉਨ੍ਹਾਂ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ ਜੋ ਇਸ ਵਾਰ ਹੱਜ ਯਾਤਰਾ ਦੀ ਉ‍ਮੀਦ ਲਾਏ ਬੈਠੇ ਸਨ। ਪੜੋ ਹੋਰ ਖਬਰਾਂ: ਬਲੈਕ ਫੰਗਸ ਦੀ ਦਵਾਈ ਹੋਵੇਗੀ ਟੈਕਸ ਫ੍ਰੀ, ਕੋਰੋਨਾ ਵੈਕਸੀਨ ਉੱਤੇ 5 ਫੀਸਦੀ GST ਬਰਕਰਾਰ ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਸਊਦੀ ਅਰਬ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਸਾਲ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੱਜ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਇਹ ਸਾਰੇ ਲੋਕ ਸਥਾਨਕ ਹੋਣਗੇ। ਸਊਦੀ ਅਰਬ ਸਰਕਾਰ ਦੀ ਸੰਚਾਲਿਤ ਸਊਦੀ ਪ੍ਰੈੱਸ ਏਜੰਸੀ ਨੇ ਹੱਜ ਅਤੇ ਉਮਰਾ ਮੰਤਰਾਲਾ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਸ ਸਾਲ ਹੱਜ ਯਾਤਰਾ ਜੁਲਾਈ ਦੇ ਵਿਚਕਾਰ ਵਿਚ ਸ਼ੁਰੂ ਹੋਵੇਗੀ। ਪੜੋ ਹੋਰ ਖਬਰਾਂ: ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼ ਮੰਤਰਾਲਾ ਨੇ ਕਿਹਾ ਕਿ ਇਸ ਵਿਚ 18 ਤੋਂ 65 ਸਾਲ ਦੇ ਲੋਕ ਹਿੱਸਾ ਲੈ ਸਕਣਗੇ। ਹੱਜ ਮੁਸਾਫਰਾਂ ਲਈ ਟੀਕਾ ਲੁਆਉਣਾ ਲਾਜ਼ਮੀ ਹੈ। ਸਊਦੀ ਅਰਬ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਹਾਜੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਮੁਲ‍ਕ ਦੀ ਸੁਰੱਖਿਆ ਦੇ ਬਾਰੇ ਵਿਚ ਸਲਾਹ ਮਸ਼ਵਰਾ ਕਰਨ ਦੇ ਬਾਅਦ ਇਹ ਫੈਸਲਾ ਲਿਆ ਹੈ। ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਤੱਕ 719 ਡਾਕਟਰਾਂ ਦੀ ਹੋਈ ਮੌਤ -PTC News


Top News view more...

Latest News view more...