‘ਫਲਾਇੰਗ ਸਿੱਖ’ ਮਿਲਖਾ ਸਿੰਘ ਦੀਆ ਅਸਥੀਆਂ ਗੁਰੂਦੁਆਰਾ ਪਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ

ਚੰਡੀਗੜ੍ਹ: ਉਡਣਾ ਸਿੱਖ (ਫਲਾਇੰਗ ਸਿੱਖ) ਮਿਲਖਾ ਸਿੰਘ, ਜੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਦੀ ਯਾਤਰਾ ਪੂਰੀ ਕਰ ਅਲਵਿਦਾ ਕਹਿ ਗਏ ਸਨ, ਜਿਥੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿਚ ਵੀ ਸ਼ੋਗ ਦੀ ਲਹਿਰ ਪੈਦਾ ਹੋ ਗਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਜਿਨ੍ਹਾਂ ਵਿਚ ਗੋਲਫ ਖਿਡਾਰੀ ਪੁੱਤਰ ਜੀਵ ਮਿਲਖਾ ਸਿੰਘ, ਉਨ੍ਹਾਂ ਦੀਆ ਦੋ ਪੁੱਤਰੀਆਂ ਦੇ ਨਾਲ ਹੋਰ ਪਰਿਵਾਰਿਕ ਮੈਂਬਰ ਉਨ੍ਹਾਂ ਦੀਆ ਅਸਥੀਆਂ ਲੈ ਕੇ ਗੁਰੂਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਪਹੁੰਚੇ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ‘ਚ ਤਾਇਨਾਤ ASI ਦੀ ਗੋਲੀ ਲੱਗਣ ਨਾਲ ਮੌਤ

ਇਥੇ ਇਹ ਵੀ ਦੱਸਣਯੋਗ ਹੈ ਕਿ ਮਿਲਖਾ ਸਿੰਘ (ਜਨਮ 20 ਨਵੰਬਰ, 1929 ), ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਸਨ, ਜਿਨ੍ਹਾਂ ਨੇ 1960 ਸਮਰ ਓਲੰਪਿਕ ਵਿਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕਲੇ ਅਥਲੀਟ ਸਨ, ਜਿਨ੍ਹਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ।

ਪੜੋ ਹੋਰ ਖਬਰਾਂ: ਉੱਤਰਾਖੰਡ: ਭਾਰੀ ਮੀਂਹ ਕਾਰਨ ਵਧਿਆ ਹੜ੍ਹ ਦਾ ਖਤਰਾ, ਯੂਪੀ ਸਮੇਤ 12 ਜ਼ਿਲਿਆਂ ‘ਚ ਰੈੱਡ ਅਲਰਟ

ਮਿਲਖਾ ਸਿੰਘ ਨੂੰ ਖੇਡਾਂ ਵਿਚ ਉਨ੍ਹਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉੱਚੇ ਨਾਗਰਿਕ ਐਵਾਰਡ “ਪਦਮ ਸ੍ਰੀ” ਨਾਲ ਨਿਵਾਜ਼ਿਆ ਗਿਆ। ਉਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਬਹੁਤ ਦੁਖੀ ਹੋਣ ਕਾਰਨ ਪੱਤਰਕਾਰਾਂ ਨਾਲ ਗੱਲ ਨਾ ਕਰ ਸਕੇ।

ਪੜੋ ਹੋਰ ਖਬਰਾਂ: ਦਿੱਲੀ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 2.1 ਰਹੀ ਤੀਬਰਤਾ

-PTC News