ਉੱਤਰਾਖੰਡ: ਭਾਰੀ ਮੀਂਹ ਕਾਰਨ ਵਧਿਆ ਹੜ੍ਹ ਦਾ ਖਤਰਾ, ਯੂਪੀ ਸਮੇਤ 12 ਜ਼ਿਲਿਆਂ ‘ਚ ਰੈੱਡ ਅਲਰਟ

ਨਵੀਂ ਦਿੱਲੀ: ਮਾਨਸੂਨ ਦੇ ਸ਼ੁਰੂਆਤੀ ਮੀਂਹ ਨੇ ਉੱਤਰਾਖੰਡ ਦਾ ਮੌਸਮ ਤਾਂ ਸੁਹਾਵਣਾ ਕਰ ਦਿੱਤਾ ਪਰ ਹੁਣ ਲੋਕਾਂ ਦੀਆਂ ਦਿੱਕਤਾਂ ਵੀ ਵਧਣ ਲੱਗੀਆਂ ਹਨ। ਪਹਾੜਾਂ ਉੱਤੇ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਕਈ ਇਲਾਕਿਆਂ ਵਿਚ ਗੰਗਾ ਸਮੇਤ ਹੋਰ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਦੇ ਨਾਲ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।

ਪੜੋ ਹੋਰ ਖਬਰਾਂ: ਤੀਜੀ ਲਹਿਰ ਦੀ ਚਿਤਾਵਨੀ ਉੱਤੇ ਕੇਂਦਰ ਅਲਰਟ, ਸੂਬਿਆਂ ਨੂੰ ਲਿਖਿਆ ਪੱਤਰ

ਰਿਸ਼ੀਕੇਸ਼ ਵਿਚ ਗੰਗਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਉਥੇ ਹੀ, ਸ਼ਾਰਦਾ ਬੈਰਾਜ ਦੇ ਪਾਣੀ ਦਾ ਪੱਧਰ ਫਿਲਹਾਲ ਤਾਂ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਪਾਣੀ ਲਗਾਤਾਰ ਵਧ ਰਿਹਾ ਹੈ। ਪਾਣੀ ਵਧਿਆ ਤਾਂ ਇਸ ਦਾ ਅਸਰ ਉੱਤਰਾਖੰਡ ਦੇ ਨਾਲ-ਨਾਲ ਯੂਪੀ ਦੇ 10 ਜ਼ਿਲਿਆਂ ਉੱਤੇ ਵੀ ਪਵੇਗਾ।

ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਨੂੰ ਨਹੀਂ ਦੇ ਸਕਦੇ 4-4 ਲੱਖ, ਸੁਪਰੀਮ ਕੋਰਟ ‘ਚ ਕੇਂਦਰ ਦਾ ਜਵਾਬ

ਰਿਸ਼ੀਕੇਸ਼ ਵਿਚ ਗੰਗਾ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਦੇ ਬਾਅਦ ਹੁਣ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਿਸ ਨੂੰ ਵੇਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਅਲਰਟ ਮੋਡ ਉੱਤੇ ਹਨ। ਗੰਗਾ ਦੇ ਕਿਨਾਰੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਸ਼ਿਫਟ ਹੋਣ ਨੂੰ ਕਿਹਾ ਗਿਆ ਹੈ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ‘ਚ ਤਾਇਨਾਤ ASI ਦੀ ਗੋਲੀ ਲੱਗਣ ਨਾਲ ਮੌਤ

ਚੰਪਾਵਤ ਜ਼ਿਲੇ ਦੀ ਸ਼ਾਰਦਾ ਬੈਰਾਜ ਵਿਚ ਵੀ ਪਾਣੀ ਖਤਰੇ ਦੇ ਨਿਸ਼ਾਨ ਦੇ ਕੋਲ ਪੁੱਜਣ ਦਾ ਖਤਰਾ ਹੈ। ਜੇਕਰ ਇੱਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਹੋਇਆ ਤਾਂ ਉੱਤਰਾਖੰਡ ਦੇ ਦੋ ਤੇ ਉੱਤਰ ਪ੍ਰਦੇਸ਼ ਦੇ 10 ਜ਼ਿਲਿਆਂ ਉੱਤੇ ਇਸਦਾ ਅਸਰ ਹੋਵੇਗਾ। ਟਨਕਪੁਰ ਚੋਂ SDM ਨੇ ਦੱਸਿਆ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਣ ਦੀ ਤਿਆਰੀ ਕਰ ਲਈ ਗਈ ਹੈ।

ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਵਧਾਈ ਟੈਨਸ਼ਨ
ਉੱਤਰਾਖੰਡ ਵਿਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਟੈਨਸ਼ਨ ਵਧਾ ਦਿੱਤੀ ਹੈ। ਪੌੜੀ, ਰੁਦਰਪ੍ਰਯਾਗ, ਚਮੋਲੀ ਜ਼ਿਲੇ ਵਿਚ ਹਾਲਾਤ ਅਜੇ ਤੋਂ ਖ਼ਰਾਬ ਹੋਣ ਲੱਗੇ ਹਨ। ਮੀਂਹ ਦੇ ਚੱਲਦੇ ਰੁਦਰਪ੍ਰਯਾਗ ਵਿਚ ਅਲਕਨੰਦਾ ਅਤੇ ਮੰਦਾਕਿਨੀ ਦਾ ਜਲਸਤਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਪ੍ਰਸ਼ਾਸਨ ਨੇ ਨਦੀ ਕੰਡੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਜਾਣ ਲਈ ਅਲਰਟ ਕੀਤਾ ਹੈ।

-PTC News