ਮੁੱਖ ਖਬਰਾਂ

ਮਿਸ ਪੀਟੀਸੀ ਪੰਜਾਬੀ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ ਵਿਖੇ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਨੇ ਮੁਟਿਆਰਾਂ

By Jashan A -- July 02, 2019 12:07 pm -- Updated:Feb 15, 2021

ਮਿਸ ਪੀਟੀਸੀ ਪੰਜਾਬੀ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ ਵਿਖੇ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਨੇ ਮੁਟਿਆਰਾਂ,ਪੰਜਾਬੀ ਨੌਜਵਾਨ ਪੀੜੀ ਦੇ ਹੁਨਰ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ। ਹਰ ਸਾਲ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਕਈ ਟੇਲੈਂਟ ਸ਼ੋਅ ਕਰਵਾਏ ਜਾਂਦੇ ਹਨ। ਇਸ ਸਾਲ ਵੀ ਪੀਟੀਸੀ ਨੈੱਟਵਰਕ ਵੱਲੋਂ ਮਿਸ ਪੀਟੀਸੀ ਪੰਜਾਬੀ 2019 ਟੇਲੈਂਟ ਸ਼ੋਅ ਕਰਵਾਇਆ ਜਾ ਰਿਹਾ।

ਜਿਸ ਦੇ ਆਡੀਸ਼ਨ ਅੱਜ ਤੋਂ ਸ਼ੁਰੂ ਹੋ ਗਏ। ਮਿਸ ਪੀਟੀਸੀ ਪੰਜਾਬੀ 2019 ਲਈ ਆਡੀਸ਼ਨ ਚੰਡੀਗੜ੍ਹ ਦੇ ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ ‘ਚ ਹੋ ਰਹੇ ਹਨ। ਜਿਸ ਦੌਰਾਨ ਵੱਡੀ ਗਿਣਤੀ ਪੰਜਾਬ/ਹਰਿਆਣਾ ਸਮੇਤ ਕਈ ਹੋਰ ਸੂਬਿਆਂ ਦੀਆਂ ਮੁਟਿਆਰਾਂ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਟੈਲੇਂਟ ਸ਼ੋਅ ਨੂੰ ਲੈ ਕੇ ਸਿਰਫ ਪੰਜਾਬ ਦੀਆਂ ਮੁਟਿਆਰਾਂ ਨਹੀਂ ਬਲਕਿ ਹੋਰ ਸੂਬਿਆਂ ਦੀਆਂ ਮੁਟਿਆਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਮਿਸਟਰ ਪੰਜਾਬ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ 'ਚ ਨੌਜਵਾਨ ਅਜ਼ਮਾ ਰਹੇ ਨੇ ਕਿਸਮਤ

ਮਿਸ ਪੀਟੀਸੀ ਪੰਜਾਬੀ 2109 'ਚ ਹਿੱਸਾ ਲੈਣ ਲਈ ਨਿਯਮ ਤੇ ਸ਼ਰਤਾਂ ਇਸ ਤਰਾਂ ਹਨ _ ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ।

ਇਸ ਤਰ੍ਹਾਂ ਹਨ ਆਡੀਸ਼ਨ ਦੀ ਤਰੀਕ ਤੇ ਪਤਾ :- ਲੁਧਿਆਣਾ ਆਡੀਸ਼ਨ :- 5 ਜੁਲਾਈ ਸਵੇਰੇ 9.00 ਵਜੇ ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 8 ਜੁਲਾਈ ਸਵੇਰੇ 9.00 ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 11 ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ।

-PTC News