Sat, Apr 27, 2024
Whatsapp

ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Written by  Shanker Badra -- September 14th 2019 04:23 PM
ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ:ਮੋਹਾਲੀ : ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਦੋਵਾਂ ਗਾਇਕਾਂ ਦਾ ਇਹ ਵਿਵਾਦ ਅਦਾਲਤ 'ਚ ਪਹੁੰਚ ਗਿਆ ਹੈ।ਗਾਇਕ ਐਲੀ ਮਾਂਗਟ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਸੋਹਾਣਾ ਪੁਲਿਸ ਵਲੋਂ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਐਲੀ ਮਾਂਗਟ ਨੂੰ 27 ਸਤੰਬਰ ਤੱਕ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। [caption id="attachment_339789" align="aligncenter" width="300"]Mohali court Punjabi Singer Eli Mangat Sent to custody for 14 days ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀਨਿਆਂਇਕ ਹਿਰਾਸਤ ‘ਚ ਭੇਜਿਆ[/caption] ਇਸ ਦੌਰਾਨ ਪੁਲਿਸ ਵੱਲੋਂ ਐਲੀ ਮਾਂਗਟ 'ਤੇ ਧਾਰਾ 295 ਏ ਤੋਂ ਇਲਾਵਾ ਗੋਲੀ ਚਲਾਉਣ ਦਾ ਦੋਸ਼ ਵੀ ਲਾਇਆ ਗਿਆ ਹੈ, ਜਿਸ ਦੀ ਜਾਂਚ ਮੋਹਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਲੀ ਮਾਂਗਟ ਨੂੰ 14 ਦਿਨ ਰੋਪੜ ਜੇਲ 'ਚ ਰੱਖਿਆ ਜਾਵੇਗਾ। [caption id="attachment_339791" align="aligncenter" width="300"]Mohali court Punjabi Singer Eli Mangat Sent to custody for 14 days ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ : ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀਨਿਆਂਇਕ ਹਿਰਾਸਤ ‘ਚ ਭੇਜਿਆ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਤਿਹਵੀਰ ਨੂੰ PGI ਪਹੁੰਚਾਉਣ ‘ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਦੋ ਨਾਮਵਰ ਪੰਜਾਬੀ ਗਾਇਕਾਂ ਰੰਮੀ ਰੰਧਾਵਾ ਤੇ ਐਲੀ ਮਾਂਗਟ ਨੇ ਸੋਸ਼ਲ ਮੀਡੀਆ 'ਤੇ ਕਲੇਸ਼ ਪਾਇਆ ਹੋਇਆ ਸੀ।ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਬਹਿਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਮੁਹਾਲੀ ਚ ਮਿਲਣ ਲਈ ਕਿਹਾ ਸੀ ਪਰ ਇਸ ਤੋਂ ਪਹਿਲਾ ਹੀ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਤੇ ਐਲੀ ਮਾਂਗਟ ਨੂੰ ਹਿਰਾਸਤ ਚ ਲੈ ਲਿਆ ਸੀ। -PTCNews


Top News view more...

Latest News view more...