Sat, Apr 20, 2024
Whatsapp

ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾ ਮੁਕੰਮਲ ਲੌਕਡਾਊਨ  

Written by  Shanker Badra -- April 19th 2021 06:42 PM
ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾ ਮੁਕੰਮਲ ਲੌਕਡਾਊਨ  

ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾ ਮੁਕੰਮਲ ਲੌਕਡਾਊਨ  

ਚੰਡੀਗੜ੍ਹ : ਪੰਜਾਬ ਵਿੱਚ ਵਧ ਰਹੇ ਕੋਵਿਡ ਕੇਸਾਂ ਨੂੰ ਦੇਖਦਿਆਂ ਇਕੱਠ ਤੋਂ ਬਚਣ ਲਈ ਟ੍ਰਾਈਸਿਟੀ ਦੇ ਬਾਕੀ ਹਿੱਸਿਆਂ ਦੇ ਨਾਲ ਮੋਹਾਲੀ ਵਿਖੇ ਵੀ ਰਾਮ ਨੌਮੀ ਮੌਕੇ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਸਬੰਧੀ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  [caption id="attachment_490581" align="aligncenter" width="300"]MOHALI TO BE UNDER LOCKDOWN ON WEDNESDAY AS PART OF TRI-CITY SHUTDOWN ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ ਮੋਹਾਲੀ 'ਚ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ    
ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾਮੁਕੰਮਲ ਲੌਕਡਾਊਨ[/caption] ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਯੂਟੀ ਦੇ ਸਲਾਹਕਾਰ ਵੱਲੋਂ ਮੁਹਾਲੀ ਵਿੱਚ ਲੌਕਡਾਊਨ ਲਗਾਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਸਮੁੱਚੇ ਟ੍ਰਾਈਸਿਟੀ ਵਿੱਚ ਲੌਕਡਾਊਨ ਲਗਾਇਆ ਜਾ ਸਕੇ ਕਿਉਂਕਿ ਮੁਹਾਲੀ ਇਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ। [caption id="attachment_490588" align="aligncenter" width="300"]MOHALI TO BE UNDER LOCKDOWN ON WEDNESDAY AS PART OF TRI-CITY SHUTDOWN ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ ਮੋਹਾਲੀ 'ਚ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ    
ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾਮੁਕੰਮਲ ਲੌਕਡਾਊਨ[/caption] ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅਪੀਲ ਕੀਤੀ ਕਿ ਰਾਮ ਨੌਮੀ ਦੇ ਤਿਉਹਾਰ ਮੌਕੇ ਇਕੱਤਰਤਾ ਅਤੇ ਵੱਡੇ ਜਸ਼ਨਾਂ ਤੋਂ ਸੰਕੋਚ ਕੀਤਾ ਜਾਵੇ।ਪੰਜਾਬ ਅੰਦਰ ਵੀ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲੱਗ ਗਈਆਂ ਹਨ। [caption id="attachment_490586" align="aligncenter" width="300"]MOHALI TO BE UNDER LOCKDOWN ON WEDNESDAY AS PART OF TRI-CITY SHUTDOWN ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ ਮੋਹਾਲੀ 'ਚ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ    
ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੋਹਾਲੀ 'ਚ ਰਹੇਗਾਮੁਕੰਮਲ ਲੌਕਡਾਊਨ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ   ਦੱਸ ਦੇਈਏ ਕਿ ਪੰਜਾਬ ਅੰਦਰ ਸਾਰੇ ਬਾਰ ,ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ 20 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ ਤੇ ਰੈਸਟੋਰੈਂਟ ਤੇ ਹੋਟਲ ਖੁੱਲੇ ਰਹਿਣਗੇ ਪਰ ਉਨ੍ਹਾਂ ਵਿਚ ਸਿਰਫ ਟੇਕ ਅਵੇਅ ਅਤੇ ਹੋਮ ਡਿਲਵਰੀ ਦੀ ਹੀ ਸੁਵਿਧਾ ਦਿੱਤੀ ਜਾਵੇਗੀ।ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ। -PTCNews


Top News view more...

Latest News view more...