Sat, Apr 27, 2024
Whatsapp

ਮੁੰਬਈ ’ਚ ਭਾਰੀ ਬਾਰਿਸ਼ ਦਾ ਕਹਿਰ, ਆਮ ਜਨਤਾ ਹੀ ਨਹੀਂ ਸਗੋਂ ਨੇਤਾ ਵੀ ਪ੍ਰੇਸ਼ਾਨ (ਤਸਵੀਰਾਂ)

Written by  Jashan A -- July 02nd 2019 04:42 PM
ਮੁੰਬਈ ’ਚ ਭਾਰੀ ਬਾਰਿਸ਼ ਦਾ ਕਹਿਰ, ਆਮ ਜਨਤਾ ਹੀ ਨਹੀਂ ਸਗੋਂ ਨੇਤਾ ਵੀ ਪ੍ਰੇਸ਼ਾਨ (ਤਸਵੀਰਾਂ)

ਮੁੰਬਈ ’ਚ ਭਾਰੀ ਬਾਰਿਸ਼ ਦਾ ਕਹਿਰ, ਆਮ ਜਨਤਾ ਹੀ ਨਹੀਂ ਸਗੋਂ ਨੇਤਾ ਵੀ ਪ੍ਰੇਸ਼ਾਨ (ਤਸਵੀਰਾਂ)

ਮੁੰਬਈ ’ਚ ਭਾਰੀ ਬਾਰਿਸ਼ ਦਾ ਕਹਿਰ, ਆਮ ਜਨਤਾ ਹੀ ਨਹੀਂ ਸਗੋਂ ਨੇਤਾ ਵੀ ਪ੍ਰੇਸ਼ਾਨ (ਤਸਵੀਰਾਂ),ਮੁੰਬਈ: ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਭਾਰੀ ਵਰਖਾ ਜਾਰੀ ਹੈ।ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਜਾਮ ਹੋ ਗਈ ਹੈ। ਰੇਲਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਆਮ ਜਨਤਾ ਦੇ ਨਾਲ-ਨਾਲ ਨੇਤਾ ਵੀ ਪਰੇਸ਼ਾਨ ਹਨ। ਪਰੇਸ਼ਾਨ ਵੀ ਕਿਉਂ ਨਾ ਹੋਣ, ਕਿਉਂਕਿ ਬਾਰਿਸ਼ ਦਾ ਪਾਣੀ ਸੜਕਾਂ-ਗਲੀਆਂ ਤੋਂ ਇਲਾਵਾ ਘਰਾਂ ਅੰਦਰ ਦਾਖਲ ਹੋ ਗਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਨਵਾਬ ਮਲਿਕ ਨੇ ਮੁੰਬਈ ਦੇ ਕੁਰਲਾ ਸਥਿਤ ਆਪਣੇ ਘਰ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ, ਜਿਸ ਵਿਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਭਰ ਗਿਆ ਹੈ। ਇਨ੍ਹਾਂ ਤਸਵੀਰਾਂ ਵਿਚ ਮਲਿਕ ਖੁਦ ਗੋਡਿਆਂ ਤਕ ਪਾਣੀ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਹੋਰ ਪੜ੍ਹੋ:CWC 2019 : ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਹੋਇਆ ਰੱਦ, ਦੋਹਾਂ ਟੀਮਾਂ ਨੂੰ ਮਿਲਿਆ 1-1 ਅੰਕ ਮਲਿਕ ਨੇ ਦੱਸਿਆ ਕਿ ਭਾਰੀ ਬਾਰਿਸ਼ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਅੱਧੀ ਰਾਤ ਨੂੰ ਪਾਣੀ ਭਰਨਾ ਸ਼ੁਰੂ ਹੋਇਆ ਅਤੇ 5 ਘੰਟੇ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਸਥਾਨਕ ਲੋਕਾਂ ਲਈ ਆਫ਼ਤ ਬਣ ਗਈ ਹੈ।ਇਸ ਕਾਰਨ ਦੇਸ਼ ਦੇ ਮਹਾਂਨਗਰ ਮੁੰਬਈ ਵਿੱਚ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ। -PTC News

Top News view more...

Latest News view more...