Fri, Apr 26, 2024
Whatsapp

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ

Written by  Jashan A -- December 10th 2018 04:21 PM -- Updated: December 10th 2018 04:23 PM
ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ,ਨਵਾਂ ਸ਼ਹਿਰ: ਪੰਜਾਬ 'ਚ ਦਿਨ ਬ ਦਿਨ ਨਸ਼ੇ ਦੀ ਖੇਪ ਲਗਾਤਾਰ ਵਧਦੀ ਜਾ ਰਹੀ ਹੈ, ਜਿਸ 'ਤੇ ਠੱਲ੍ਹ ਪਾਉਣ ਲਈ ਸੂਬਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਈ ਮੁਹਿੰਮ ਚਲਾਈਆਂ ਗਈਆਂ ਹਨ,ਜਿਸ ਦੇ ਤਹਿਤ ਪੁਲਿਸ ਨਸ਼ੇ ਦੀ ਖੇਪ ਕਰਨ ਵਾਲੇ ਵੱਡੇ ਗਿਰੋਹਾਂ ਦਾ ਪਰਦਾਫਾਸ਼ ਕਰ ਰਹੀ ਹੈ। [caption id="attachment_227111" align="aligncenter" width="300"]arrested ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ[/caption] ਅਜਿਹਾ ਹੀ ਇੱਕ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਮਾਮਲੇ 'ਚ ਸੀ. ਆਈ. ਏ. ਸਟਾਫ ਦੀ ਪੁਲਸ ਨੇ 60 ਕਿਲੋਗ੍ਰਾਮ ਡੋਡੇ (ਚੂਰਾ ਪੋਸਤ) ਸਣੇ ਸਕੌਡਾ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। [caption id="attachment_227110" align="aligncenter" width="300"]arrested ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ[/caption] ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੰਦੀਪ ਕੁਮਾਰ ਵਡੇਰਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਐੱਸ. ਐੱਸ. ਆਈ. ਫੂਲ ਰਾਏ ਦੀ ਪੁਲਿਸ ਪਾਰਟੀ ਨੇ ਬੱਸ ਅੱਡਾ ਪੱਲੀ ਝਿੱਕੀ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਦੂਜੇ ਪਾਸਿਓ ਆ ਰਹੀ ਇਕ ਸਕੋਡਾ ਕਾਰ ਨੂੰ ਜਦੋਂ ਰੋਕ ਕੇ ਜਾਂਚ ਪੜਤਾਲ ਕੀਤੀ ਤਾਂ ਕਾਰ ਵਿਚੋਂ 60 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਹੋਰ ਪੜ੍ਹੋ:ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ [caption id="attachment_227108" align="aligncenter" width="300"]arrested ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 60 ਕਿੱਲੋ ਡੋਡਿਆਂ ਸਣੇ 1 ਨੂੰ ਦਬੋਚਿਆ[/caption] ਗ੍ਰਿਫਤਾਰ ਆਰੋਪੀ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਰੁੜਕਾ ਖੁਰਦ ਵਜੋਂ ਹੋਈ ਹੈ।ਸੰਦੀਪ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਖਿਲਾਫ਼ ਥਾਣਾ ਸਦਰ ਬੰਗਾ 'ਚ ਐੱਨ. ਡੀ. ਪੀ. ਐਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTC News


Top News view more...

Latest News view more...