Sun, Dec 14, 2025
Whatsapp

ਨੇਪਾਲ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

Reported by:  PTC News Desk  Edited by:  Baljit Singh -- June 16th 2021 08:35 PM
ਨੇਪਾਲ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

ਨੇਪਾਲ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

ਕਾਠਮੰਡੂ : ਮੱਧ ਨੇਪਾਲ ਵਿਚ ਭਾਰੀ ਮੀਂਹ ਦੇ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਹੜ੍ਹ ਦੀ ਚਪੇਟ ਵਿਚ ਆ ਕੇ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਲਾਪਤਾ ਹਨ।ਇਸ ਕਾਰਨ ਕਈ ਪੁਲ ਵੀ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ 48 ਘੰਟਿਆਂ ਵਿਚ ਭਾਰੀ ਮੀਂਹ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਮੱਧ ਨੇਪਾਲ ਦੇ ਸਿੰਧੁਪਾਲਚੋਕ ਵਿਚ ਮੇਲਮਬੀ ਨਦੀ ਵਿਚ ਹੜ੍ਹ ਆ ਗਿਆ। ਸਾਰੇ 8 ਲੋਕਾਂ ਦੀ ਮੌਤ ਇੱਥੇ ਹੋਈ ਹੈ। ਮੰਗਲਵਾਰ ਰਾਤ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਕਰੀਬ 50 ਲੋਕ ਲਾਪਤਾ ਹਨ ਜਿਹਨਾਂ ਵਿਚ ਜ਼ਿਆਦਾਤਰ ਮੇਲਮਬੀ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਵਰਕਰ ਹਨ। ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ‘ਚ ਹੁਣ ਤੱਕ 730 ਡਾਕਟਰਾਂ ਨੇ ਗੁਆਈ ਜਾਨ, ਬਿਹਾਰ ‘ਚ ਸਭ ਤੋਂ ਵਧੇਰੇ ਮੌਤਾਂ ਫੇਸਬੁੱਕ 'ਤੇ ਸਿਹਤ ਅਤੇ ਆਬਾਦੀ ਮੰਤਰੀ ਸ਼ੇਰ ਬਹਾਦੁਰ ਤਮਾਂਗ ਨੇ ਦੱਸਿਆ,''ਮੇਲਮਬੀ ਅਤੇ ਇੰਦਰਾਵਤੀ ਨਦੀਆਂ ਵਿਚ ਆਏ ਹੜ੍ਹ ਵਿਚ 50 ਤੋਂ ਵੱਧ ਲੋਕ ਲਾਪਤਾ ਹਨ। ਹੜ੍ਹ ਵਿਚ ਮੇਲਮਬੀ ਪੀਣ ਵਾਲੇ ਪਾਣੀ ਦਾ ਸਪਲਾਈ ਪ੍ਰਾਜੈਕਟ ਟਿੰਬੂ ਬਾਜ਼ਾਰ, ਚਨਾਉਤ ਬਾਜ਼ਾਰ, ਤਾਲਾਮਾਰੰਗ ਬਾਜ਼ਾਰ ਅਤੇ ਮੇਲਮਬੀ ਬਾਜ਼ਾਰ ਵਿਚ ਪੁਲ ਨੂੰ ਵੀ ਨੁਕਸਾਨ ਪਹੁੰਚਾਇਆ ਹੈ।'' ਭਾਰੀ ਮੀਂਹ ਨਾਲ ਨਾ ਸਿਰਫ ਲੋਕਾਂ ਦੀ ਜਾਨ ਗਈ ਹੈ ਸਗੋਂ ਸਿੰਧੁਪਾਲਚੋਕ ਵਿਚ ਦੋ ਕੰਕਰੀਟ ਪੁਲ ਅਤੇ ਪੰਜ ਤੋਂ ਛੇ ਸਸਪੈਸ਼ਨ ਪੁਲ ਡਿੱਗ ਪਏ ਹਨ। ਖੇਤੀ ਭੂਮੀ ਅਤੇ ਮੱਛੀ ਪਾਲਣ ਸਥਲ ਡੁੱਬ ਗਏ ਹਨ। ਉੱਥੇ ਹੇਲਾਮਬੂ ਕਸਬੇ ਵਿਚ ਪੁਲਸ ਚੌਂਕੀ (ਹਥਿਆਰਬੰਦ ਪੁਲਸ ਬਲਕੈਂਪ) ਅਤੇ ਮੇਲਮਬੀ ਵਿਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਸਥਲ ਹੜ੍ਹ ਜਿਹੀ ਸਥਿਤੀ ਤੋਂ ਬਾਹਰ ਹਨ। ਪੜੋ ਹੋਰ ਖਬਰਾਂ: ਫਗਵਾੜਾ ‘ਚ ਬਸਪਾ ਤੇ SAD ਨੇ ਦਲਿਤ ਵਿਰੋਧੀ ਟਿੱਪਣੀ ‘ਤੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ ਮੇਲਮਬੀ ਨਦੀ ਦੇ ਕਿਨਾਰੇ ਦੇ ਪਿੰਡਾਂ ਵਿਚ ਕਰੀਬ 300 ਝੌਂਪੜੀਆਂ ਢਹਿ-ਢੇਰੀ ਹੋ ਗਈਆਂ। ਉੱਥੇ ਲਾਮਜੁੰਗ ਜ਼ਿਲ੍ਹੇ ਵਿਚ ਕਰੀਬ 15 ਘਰ ਢਹਿ-ਢੇਰੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹੇਠਲੇ ਇਲਾਕੇ ਵਿਚ ਕਰੀਬ 200 ਘਰਾਂ 'ਤੇ ਖਤਰਾ ਹੈ। ਸਿੰਧੁਪਾਲਚੋਕ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਅਰੂਣ ਪੋਖਾਰੇਲ ਨੇ ਦੱਸਿਆ ਕਿ ਨੇਪਾਲ ਪੁਲਸ ਸੈਨਾ ਅਤੇ ਹਥਿਆਰਬੰਦ ਪੁਲਸ ਬਲ ਵੱਲੋਂ ਬਚਾਅ ਅਤੇ ਰਾਹਤ ਮੁਹਿੰਮ ਜਾਰੀ ਹੈ।ਨਾਲ ਹੀ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਹੜ੍ਹ ਮੇਲਮਚੀ ਅਤੇ ਇੰਦਰਾਵਰਤੀ ਨਦੀ ਦੇ ਮੁੱਖ ਸਰੋਤ ਤੋਂ ਪੈਦਾ ਹੋਇਆ ਹੈ। ਪੜੋ ਹੋਰ ਖਬਰਾਂ: 2 ਸਿੱਖ ਭਰਾਵਾਂ ਦੇ ਕਤਲ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਉੱਤਰਾਖੰਡ ਦੇ CM ਨੂੰ ਕੀਤੀ ਇਹ ਮੰਗ -PTC News


Top News view more...

Latest News view more...

PTC NETWORK
PTC NETWORK