ਮੁੱਖ ਖਬਰਾਂ

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਨਵਜੰਮੀ ਬੱਚੀ ਚੋਰੀ, ਮੁਲਜ਼ਮ ਔਰਤ .ਸੀ.ਟੀ.ਵੀ. ਕੈਮਰੇ 'ਚ ਕੈਦ

By Jashan A -- February 12, 2020 10:01 am

ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਇੱਕ ਨਵਜੰਮੀ ਬੱਚੀ ਚੋਰੀ ਹੋ ਗਈ। ਬੱਚੀ ਚੋਰੀ ਕਰਨ ਵਾਲੀ ਔਰਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਢੰਡਾਰੀ ਦੀ ਰਹਿਣ ਵਾਲੀ ਬੱਚੀ ਦੀ ਮਾਂ ਸੁਬਰਾਵਤੀ ਨੇ ਪਿਛਲੇ ਦਿਨੀਂ ਬੱਚੀ ਨੂੰ ਜਨਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਸੋਮਵਾਰ ਸ਼ਾਮ ਤੋਂ ਹੀ ਜੱਚਾ-ਬੱਚਾ ਵਾਰਡ 'ਚ ਘੁੰਮ ਰਹੀ ਸੀ ਤੇ ਮੰਗਲਵਾਰ ਸਵੇਰੇ ਬੱਚੀ ਨੂੰ ਬਹਾਨੇ ਨਾਲ ਆਪਣੇ ਨਾਲ ਲੈ ਗਈ।

ਹੋਰ ਪੜ੍ਹੋ: ਸੰਗਰੂਰ 'ਚ ਮਾਂ ਦੀ ਸਹੇਲੀ ਨੇ ਨਾਬਾਲਗ ਬੱਚੀ ਨਾਲ ਕਰਵਾਇਆ ਸਮੂਹਿਕ ਬਲਾਤਕਾਰ

https://twitter.com/ANI/status/1227371547393839105?s=20

ਇਸ ਘਟਨਾ ਤੋਂ ਬਾਅਦ ਬੱਚੀ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਹਸਪਤਾਲ ਸਟਾਫ ਕੋਲ ਵੀ ਬੱਚਾ ਚੋਰੀ ਕਰਨ ਵਾਲੀ ਔਰਤ ਦਾ ਕੋਈ ਰਿਕਾਰਡ ਨਹੀਂ ਹੈ, ਜਿਸ ਦੌਰਾਨ ਹਸਪਤਾਲ ਸਟਾਫ 'ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ।

ਫਿਲਹਾਲ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ ਅਤੇ ਪੁਲਿਸਵਲੋਂ ਇਸ ਘਟਨਾ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਜਲਦੀ ਹੀ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

  • Share