Sat, Apr 27, 2024
Whatsapp

ਹੋ ਸਕਦੈ ਦਿੱਲੀ 'ਚ ਅੱਤਵਾਦੀ ਹਮਲਾ, ਖੁਫੀਆ ਵਿੰਗ ਨੂੰ ਮਿਲਿਆ ਇਹ ਖ਼ਤਰਨਾਕ ਸੰਦੇਸ਼

Written by  Jashan A -- November 18th 2018 10:01 AM
ਹੋ ਸਕਦੈ ਦਿੱਲੀ 'ਚ ਅੱਤਵਾਦੀ ਹਮਲਾ, ਖੁਫੀਆ ਵਿੰਗ ਨੂੰ ਮਿਲਿਆ ਇਹ ਖ਼ਤਰਨਾਕ ਸੰਦੇਸ਼

ਹੋ ਸਕਦੈ ਦਿੱਲੀ 'ਚ ਅੱਤਵਾਦੀ ਹਮਲਾ, ਖੁਫੀਆ ਵਿੰਗ ਨੂੰ ਮਿਲਿਆ ਇਹ ਖ਼ਤਰਨਾਕ ਸੰਦੇਸ਼

ਹੋ ਸਕਦੈ ਦਿੱਲੀ 'ਚ ਅੱਤਵਾਦੀ ਹਮਲਾ, ਖੁਫੀਆ ਵਿੰਗ ਨੂੰ ਮਿਲਿਆ ਇਹ ਖ਼ਤਰਨਾਕ ਸੰਦੇਸ਼,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਖੁਫੀਆ ਵਿਭਾਗ ਵੱਲੋਂ ਸੰਦੇਹ ਜਤਾਈ ਜਾ ਰਹੀ ਹੈ ਕਿ ਪਕਿਸਤਾਨ ਵੱਲੋਂ 6 ਤੋਂ 7 ਅੱਤਵਾਦੀ ਭਾਰਤ 'ਚ ਦਾਖਲ ਹੋ ਚੁੱਕੇ ਹਨ, ਜਿਸ ਦੌਰਾਨ ਖੁਫੀਆ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਰ ਇਸ ਮਾਮਲੇ 'ਚ ਦਿਨ ਬ ਦਿਨ ਹੋਰ ਖੁਲਾਸੇ ਹੁੰਦੇ ਜਾ ਰਹੇ ਹਨ। delhi ਮਿਲੀ ਜਾਣਕਾਰੀ ਅਨੁਸਾਰ ਖੁਫੀਆ ਏਜੰਸੀਆਂ ਨੂੰ ਇੱਕ ਵਟਸਐਪ ਗਰੁੱਪ ਵਿਚ ਸੰਦੇਸ਼ ਮਿਲਣ ਪਿੱਛੋਂ ਕੌਮੀ ਰਾਜਧਾਨੀ ਦਿੱਲੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਟਸਐਪ ਗਰੁੱਪ ਜੈਸ਼-ਏ-ਮੁਹੰਮਦ ਵਲੋਂ ਚਲਾਇਆ ਜਾ ਰਿਹਾ ਹੈ। ਇਸ ਗਰੁੱਪ ਵਿੱਚ ਇਕ ਸੰਦੇਸ਼ ਆਇਆ ਹੈ। ਹੋਰ ਪੜ੍ਹੋ:ਵੱਡੇ ਪੱਧਰ ‘ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼ ਅਤੇ ਉਸ ਵਿੱਚ ਜੰਮੂ-ਕਸ਼ਮੀਰ 'ਚ ਪਿਛਲੇ ਮਹੀਨੇ ਇਕ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਦਿੱਲੀ ਦੇ ਨਾਜ਼ੁਕ ਇਲਾਕਿਆਂ ’ਚ ਅੱਤਵਾਦੀ ਹਮਲੇ ਦੀ ਗੱਲ ਕਹੀ ਗਈ ਹੈ। ਜਿਸ ਦੌਰਾਨ ਖੁਫੀਆ ਏਜੰਸੀਆਂ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਇਹ ਅਲਰਟ ਜਾਰੀ ਕਰ ਦਿੱਤਾ ਹੈ। ਅਤੇ ਪੁਲਿਸ ਨੂੰ ਸਾਰੀਆਂ ਜਗ੍ਹਾ 'ਤੇ ਚੌਕੰਨਾ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। —PTC News


Top News view more...

Latest News view more...