Mon, Jun 16, 2025
Whatsapp

CBI ਲਈ ਤਿਆਰ ਹੋਇਆ ਡਰੈੱਸ ਕੋਡ, ਜੀਨਸ, ਟੀ-ਸ਼ਰਟ ਜਾਂ ਚੱਪਲ 'ਚ ਨਹੀਂ ਆ ਸਕਣਗੇ ਡਿਊਟੀ

Reported by:  PTC News Desk  Edited by:  Baljit Singh -- June 05th 2021 03:53 PM
CBI ਲਈ ਤਿਆਰ ਹੋਇਆ ਡਰੈੱਸ ਕੋਡ, ਜੀਨਸ, ਟੀ-ਸ਼ਰਟ ਜਾਂ ਚੱਪਲ 'ਚ ਨਹੀਂ ਆ ਸਕਣਗੇ ਡਿਊਟੀ

CBI ਲਈ ਤਿਆਰ ਹੋਇਆ ਡਰੈੱਸ ਕੋਡ, ਜੀਨਸ, ਟੀ-ਸ਼ਰਟ ਜਾਂ ਚੱਪਲ 'ਚ ਨਹੀਂ ਆ ਸਕਣਗੇ ਡਿਊਟੀ

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਨਵੇਂ ਮੁਖੀ ਸੁਬੋਧ ਕੁਮਾਰ ਜਾਇਸਵਾਲ ਨੇ ਏਜੰਸੀ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਡਿਊਟੀ 'ਤੇ ਰਹਿਣ ਦੌਰਾਨ ਉਹ ਰਸਮੀ ਕੱਪੜੇ (ਫਾਰਮਲ) ਪਹਿਨਣ ਅਤੇ ਆਮ ਪਹਿਨਾਵੇ (ਕੈਜੁਅਲ) ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਪੁਰਸ਼ ਕਰਮੀ ਪੈਂਟ, ਕਾਲਰ ਵਾਲੀ ਕਮੀਜ਼ ਅਤੇ ਫਾਰਮਲ ਬੂਟ ਪਹਿਨਣਗੇ ਅਤੇ ਸਹੀ ਤਰ੍ਹਾਂ ਦਾੜ੍ਹੀ ਬਣਾ ਕੇ ਆਉਣਗੇ। ਉੱਥੇ ਹੀ ਮਹਿਲਾ ਕਰਮੀ, ਸੂਟ, ਸਾੜ੍ਹੀ, ਫਾਰਮਲ ਸ਼ਰਟ ਅਤੇ ਟਰਾਊਜ਼ਰ ਪਹਿਨ ਸਕਣਗੀਆਂ। ਪੜੋ ਹੋਰ ਖਬਰਾਂ: ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ ‘ਚ ਸੁਧਾਰ ਆਦੇਸ਼ 'ਚ ਕਿਹਾ ਗਿਆ,''ਦਫ਼ਤਰ 'ਚ ਜੀਨਸ, ਟੀ-ਸ਼ਰਟ, ਸਪੋਰਟਸ ਸ਼ੂਜ, ਚੱਪਲ ਆਦਿ ਪਹਿਨ ਕੇ ਆਉਣ ਦੀ ਮਨਜ਼ੂਰੀ ਨਹੀਂ ਹੈ।'' ਦਫ਼ਤਰ 'ਚ ਕੁਝ ਕਰਮਚਾਰੀਆਂ ਨੂੰ ਉੱਚਿਤ ਕੱਪੜਏ ਨਹੀਂ ਪਹਿਨੇ ਹੋਣ ਦੇਖਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤਾ ਗਿਆ। ਏਜੰਸੀ ਦੇ ਡਾਇਰੈਕਟਰ ਨੇ ਇਸ ਦਾ ਨੋਟਿਸ ਲਿਆ। ਪੜੋ ਹੋਰ ਖਬਰਾਂ: ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ… -PTC News


Top News view more...

Latest News view more...

PTC NETWORK