Sun, Apr 28, 2024
Whatsapp

ਦੋ ਪਹੀਏ ਵਾਹਨ 'ਤੇ ਕੱਟ ਸਕਦਾ ਹੈ 23000 ਦਾ ਜ਼ੁਰਮਾਨਾ, ਜਾਣੋ ਕਿਵੇਂ

Written by  Riya Bawa -- January 25th 2022 12:31 PM -- Updated: January 25th 2022 05:58 PM
ਦੋ ਪਹੀਏ ਵਾਹਨ 'ਤੇ ਕੱਟ ਸਕਦਾ ਹੈ 23000 ਦਾ ਜ਼ੁਰਮਾਨਾ, ਜਾਣੋ ਕਿਵੇਂ

ਦੋ ਪਹੀਏ ਵਾਹਨ 'ਤੇ ਕੱਟ ਸਕਦਾ ਹੈ 23000 ਦਾ ਜ਼ੁਰਮਾਨਾ, ਜਾਣੋ ਕਿਵੇਂ

ਨਵੀਂ ਦਿੱਲੀ: ਇਕ ਪਾਸੇ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ। ਜਿਵੇਂ ਕਿ ਸਾਲ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਵਲੋਂ ਨਵੇਂ ਟੈਕਸ ਨਿਯਮ ਲਾਗੂ ਕੀਤੇ ਸਨ। ਉਸੇ ਤਰਾਂ ਹੀ ਸਰਕਾਰ ਵਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ। New traffic rules ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਸਕੂਟੀ ਚਲਾਉਣ 'ਤੇ - 5000 ਰੁਪਏ ਜੁਰਮਾਨਾ, ਬਿਨਾਂ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਦੇ ਡਰਾਈਵਿੰਗ ਕਰਨ 'ਤੇ - 5000 ਰੁਪਏ ਦਾ ਚਲਾਨ, ਬਿਨਾਂ ਬੀਮੇ ਦੇ - 2000 ਰੁਪਏ ਦਾ ਚਲਾਨ, ਹਵਾ ਪ੍ਰਦੂਸ਼ਣ ਦੇ ਮਿਆਰ ਨੂੰ ਤੋੜਨ 'ਤੇ - 10000 ਰੁਪਏ ਜੁਰਮਾਨਾ ਅਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਲਈ - 1000 ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। [caption id="attachment_336304" align="alignnone" width="750"]New traffic rules New traffic rules[/caption] ਇਹ ਮਾਮਲਾ ਸਤੰਬਰ 2019 ਦਾ ਹੈ ਜਦੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਸਨ। ਉਸ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਸੀ ਇਸੇ ਦੋਰਾਨ ਦਿਨੇਸ਼ ਮਦਾਨ ਦਾ 23000 ਰੁਪਏ ਦਾ ਚਲਾਨ ਕੱਟਿਆ ਗਿਆ। ਇਸ ਪੂਰੇ ਮਾਮਲੇ 'ਤੇ ਉਸ ਦਾ ਕਹਿਣਾ ਸੀ ਕਿ ਉਸ ਨੇ ਘਰੋਂ ਗੱਡੀ ਦੇ ਕਾਗਜ਼ਾਤ ਮੰਗੇ ਸਨ ਪਰ ਉਦੋਂ ਤੱਕ ਹਰਿਆਣਾ ਟ੍ਰੈਫਿਕ ਪੁਲਸ ਨੇ ਉਸ ਦਾ ਚਲਾਨ ਕੱਟ ਦਿੱਤਾ ਉਸ ਨੇ ਇਹ ਵੀ ਕਿਹਾ ਕਿ ਇਸ ਸਮੇਂ ਉਸ ਦੇ ਸਕੂਟਰ ਦੀ ਕੁੱਲ ਕੀਮਤ ਸਿਰਫ 15000 ਰੁਪਏ ਸੀ।  Traffic Rules ਇਸਦੇ ਨਾਲ ਦੱਸ ਦਈਏ ਕਿ ਗੱਡੀ ਚਲਾਉਂਦੇ ਸਮੇਂ ਤੁਸੀਂ ਫ਼ੋਨ 'ਤੇ ਗੱਲ ਕਰ ਸਕਦੇ ਹੋ। ਟ੍ਰੈਫਿਕ ਨਿਯਮਾਂ ਅਨੁਸਾਰ ਅਜਿਹਾ ਕਰਨ 'ਤੇ ਕੋਈ ਵੀ ਟ੍ਰੈਫਿਕ ਪੁਲਸ ਕਰਮਚਾਰੀ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹੋ। ਦਰਅਸਲ, ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਡਰਾਈਵਰ ਗੱਡੀ ਚਲਾਉਂਦੇ ਸਮੇਂ ਹੈਂਡਫ਼ਰੀ ਕਮਿਊਨੀਕੇਸ਼ਨ ਫੀਚਰ ਦੀ ਵਰਤੋਂ ਕਰਦੇ ਹੋਏ ਆਪਣੇ ਫੋਨ 'ਤੇ ਗੱਲ ਕਰਦਾ ਹੈ, ਤਾਂ ਇਸ ਨੂੰ ਸਜ਼ਾਯੋਗ ਅਪਰਾਧ ਨਹੀਂ ਮੰਨਿਆ ਜਾਵੇਗਾ। ਇਸ ਦੇ ਲਈ ਡਰਾਈਵਰ ਨੂੰ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਇਹ ਜਾਣਕਾਰੀ ਖੁਦ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਲੋਕ ਸਭਾ 'ਚ ਦਿੱਤੀ। ਇਹ ਵੀ ਪੜ੍ਹੋ: Best Actress 2021: ਤਾਪਸੀ ਪੰਨੂ ਸਰਵੋਤਮ ਅਦਾਕਾਰਾ ਲਈ ਨਾਮਜ਼ਦ, ਟਵੀਟ ਰਹੀ ਕੀਤੀ ਖੁਸ਼ੀ ਜਾਹਿਰ ਲੋਕ ਸਭਾ ਵਿੱਚ, ਹਿਬੀ ਈਡਨ ਨੇ ਪੁੱਛਿਆ ਸੀ ਕਿ ਕੀ ਮੋਟਰ ਵਹੀਕਲ (ਸੋਧ) ਐਕਟ, 2019 ਦੀ ਧਾਰਾ 184 (ਸੀ) ਦੇ ਤਹਿਤ ਮੋਟਰ ਵਾਹਨਾਂ ਵਿੱਚ ਹੈਂਡਫ਼ਰੀ ਸੰਚਾਰ ਵਿਸ਼ੇਸ਼ਤਾ ਦੀ ਵਰਤੋਂ ਲਈ ਜੁਰਮਾਨੇ ਦੀ ਕੋਈ ਵਿਵਸਥਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਮੋਟਰ ਵਹੀਕਲ (ਸੋਧ) ਐਕਟ 2019 ਦੀ ਧਾਰਾ 184 (ਸੀ) ਮੋਟਰ ਵਾਹਨ ਚਲਾਉਂਦੇ ਸਮੇਂ ਹੱਥ ਵਿੱਚ ਫੜੇ ਸੰਚਾਰ ਯੰਤਰਾਂ ਦੀ ਵਰਤੋਂ ਲਈ ਸਜ਼ਾ ਦੀ ਵਿਵਸਥਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਾਹਨ ਵਿੱਚ ਹੈਂਡਫ਼ਰੀ ਸੰਚਾਰ ਯੰਤਰਾਂ ਦੀ ਵਰਤੋਂ ਕਰਨ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News


Top News view more...

Latest News view more...