ਕਮਰੇ 'ਚ ਸੁੱਤੇ ਪਏ ਪਿਓ ਅਤੇ 3 ਮਾਸੂਮ ਬੱਚੀਆਂ ਨੂੰ ਸੱਪ ਨੇ ਮਾਰਿਆ ਡੰਗ, ਤਿੰਨੇ ਬੱਚੀਆਂ ਦੀ ਹੋਈ ਮੌਤ
Odisha News : ਉੜੀਸਾ 'ਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ ਹੋ ਗਈ ਹੈ। ਜਦਕਿ ਪਿਤਾ ਹਸਪਤਾਲ 'ਚ ਦਾਖਲ ਹੈ। ਇਹ ਘਟਨਾ ਸੂਬੇ ਦੇ ਬੋਧ ਜ਼ਿਲ੍ਹੇ ਦੀ ਤਿਕਰਪਾੜਾ ਪੰਚਾਇਤ ਦੇ ਪਿੰਡ ਚਰਿਆਪੱਲੀ ਦੀ ਹੈ। ਤਿੰਨੇ ਭੈਣਾਂ ਆਪਣੇ ਪਿਤਾ ਨਾਲ ਇੱਕੋ ਕਮਰੇ ਵਿੱਚ ਸੌਂ ਰਹੀਆਂ ਸਨ ਜਦੋਂ ਕਾਲ ਨੇ ਅੰਦਰ ਆ ਕੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਡੱਸਿਆ।
ਰਿਪੋਰਟ ਮੁਤਾਬਕ ਮ੍ਰਿਤਕ ਬੱਚੀਆਂ ਦੇ ਨਾਂ ਤਿੰਨ ਸਾਲ ਦੀ ਸੁਰਭੀ, 12 ਸਾਲ ਦੀ ਸੁਭਰੇਕਸ਼ਾ ਅਤੇ 13 ਸਾਲ ਦੀ ਸੁਧੀਰੇਖਾ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ੈਲੇਂਦਰ ਕੁਮਾਰ ਮਲਿਕ ਹੈ। ਇਹ ਸਾਰੇ ਇੱਕੋ ਕਮਰੇ ਵਿੱਚ ਸੌਂ ਰਹੇ ਸਨ। ਫਿਰ ਸੱਪ ਨੇ ਇਕ-ਇਕ ਕਰਕੇ ਚਾਰਾਂ ਨੂੰ ਡੰਗ ਮਾਰ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਾਲੇ ਚਾਰਾਂ ਨੂੰ ਸਥਾਨਕ ਡਾਕਟਰ ਕੋਲ ਲੈ ਗਏ। ਪਰ, ਉਥੇ ਸਥਿਤੀ ਵਿਗੜ ਗਈ। ਫਿਰ ਚਾਰਾਂ ਨੂੰ ਬੋਧ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਛੋਟੀ ਬੇਟੀ ਸੁਰਭੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਫਿਰ ਇਕ ਤੋਂ ਬਾਅਦ ਇਕ ਦੋਵੇਂ ਭੈਣਾਂ ਦੀ ਵੀ ਮੌਤ ਹੋ ਗਈ। ਹਾਲਤ ਨਾਜ਼ੁਕ ਹੋਣ ਕਾਰਨ ਬੱਚੀ ਦੇ ਪਿਤਾ ਨੂੰ ਬੁਰਲਾ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਰਾਤ ਦਾ ਖਾਣਾ ਖਾਣ ਤੋਂ ਬਾਅਦ ਇਹ ਚਾਰੇ ਕਮਰੇ 'ਚ ਸੌਣ ਲਈ ਚਲੇ ਗਏ। ਉਥੇ ਰਾਤ ਕਰੀਬ 1 ਵਜੇ ਇਕ ਜ਼ਹਿਰੀਲੇ ਸੱਪ ਨੇ ਇਕ-ਇਕ ਕਰਕੇ ਚਾਰਾਂ ਨੂੰ ਡੰਗ ਲਿਆ। ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਕਾਫੀ ਦੇਰ ਨਾਲ ਮਿਲੀ।
ਫਿਰ ਉਹ ਚਾਰਾਂ ਨੂੰ ਇਲਾਜ ਲਈ ਸਥਾਨਕ ਡਾਕਟਰ ਕੋਲ ਲੈ ਗਏ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਚਾਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਦੋਵੇਂ ਵੱਡੀਆਂ ਭੈਣਾਂ ਸੁਭਰੇਖਾ ਅਤੇ ਸੁਧੀਰੇਖਾ ਇੱਕ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀਆਂ ਸਨ।
- PTC NEWS