Sun, Jun 14, 2026
Whatsapp

TarnTaran : ਪੰਜਾਬ 'ਚ ਕਰਜ਼ੇ ਨੇ ਲਈ ਕਿਸਾਨ ਦੀ ਜਾਨ, 32 ਸਾਲਾ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਘਾਟੇ ਦਾ ਧੰਦਾ ਬਣਦੀ ਜਾ ਰਹੀ ਸੀ ਖੇਤੀ

TarnTaran : ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਪੁੱਤਰ ਵੀ ਹਨ, ਜਿਨ੍ਹਾਂ ਵਿਚੋਂ ਇੱਕ ਦੀ ਉਮਰ 5 ਸਾਲ ਅਤੇ ਦੂਜਾ 8 ਸਾਲ ਦਾ ਹੈ। ਦਿਲਾਵਰ ਸਿੰਘ ਇਸ ਸਮੇਂ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ।

Reported by:  PTC News Desk  Edited by:  KRISHAN KUMAR SHARMA -- May 08th 2026 06:43 PM -- Updated: May 08th 2026 06:49 PM
TarnTaran : ਪੰਜਾਬ 'ਚ ਕਰਜ਼ੇ ਨੇ ਲਈ ਕਿਸਾਨ ਦੀ ਜਾਨ, 32 ਸਾਲਾ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਘਾਟੇ ਦਾ ਧੰਦਾ ਬਣਦੀ ਜਾ ਰਹੀ ਸੀ ਖੇਤੀ

TarnTaran : ਪੰਜਾਬ 'ਚ ਕਰਜ਼ੇ ਨੇ ਲਈ ਕਿਸਾਨ ਦੀ ਜਾਨ, 32 ਸਾਲਾ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਘਾਟੇ ਦਾ ਧੰਦਾ ਬਣਦੀ ਜਾ ਰਹੀ ਸੀ ਖੇਤੀ

Farmer Death in TarnTaran : ਤਰਨ ਤਾਰਨ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ (Khadoor Sahib) ਦੇ ਪਿੰਡ ਕੱਲਾ ਦੇ ਵਸਨੀਕ ਨੌਜਵਾਨ ਦਿਲਾਵਰ ਸਿੰਘ 32 ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ। (Punjab Debt)

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਪੁੱਤਰ ਵੀ ਹਨ, ਜਿਨ੍ਹਾਂ ਵਿਚੋਂ ਇੱਕ ਦੀ ਉਮਰ 5 ਸਾਲ ਅਤੇ ਦੂਜਾ 8 ਸਾਲ ਦਾ ਹੈ। ਦਿਲਾਵਰ ਸਿੰਘ ਇਸ ਸਮੇਂ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦਾ ਛੋਟਾ ਭਰਾ ਵਿਦੇਸ਼ ਗਿਆ ਹੋਇਆ ਹੈ, ਜੋ ਆਪਣੀ ਰੋਜ਼ੀ-ਰੋਟੀ ਲਈ ਮਿਹਨਤ ਕਰ ਰਿਹਾ ਹੈ।


ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨੌਜਵਾਨ ਦਿਲਾਵਰ ਸਿੰਘ ਖੇਤੀਬਾੜੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ। ਉਸ ਲਈ ਪਿਛਲੇ ਕੁੱਝ ਸਮੇਂ ਤੋਂ ਖੇਤੀ (Farming Loss and debt rise) ਲਗਾਤਾਰ ਘਾਟੇ ਦਾ ਧੰਦਾ ਸਾਬਤ ਹੋ ਰਹੀ ਸੀ, ਜਿਸ ਕਾਰਨ ਉਸ ਦੇ ਸਿਰ ਕਰਜ਼ਾ (Debt) ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਕਰਜ਼ੇ ਕਾਰਨ ਹੀ ਉਹ ਕੁੱਝ ਸਮੇਂ ਤੋਂ ਬਹੁਤ ਪ੍ਰੇ਼ਸ਼ਾਨ ਚੱਲ ਰਿਹਾ ਸੀ ਅਤੇ ਹੁਣ ਇਹ ਖੌਫਨਾਕ ਕਦਮ ਚੁੱਕ ਲਿਆ।

ਪਰਿਵਾਰ ਅਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਅੱਜ ਸਵੇਰੇ ਦਿਲਾਵਰ ਨੇ ਆਪਣੇ ਘਰ ਦੇ ਕਮਰੇ ਵਿਚ ਵੜ ਕੇ ਆਪਣੇ ਆਪ ਨੂੰ ਗੋਲੀ ਮਾਰੀ ਲਈ। ਗੋਲੀ ਲੱਗਣ ਕਾਰਨ ਦਿਲਾਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਪੁਲਿਸ ਨੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK