Moga News : ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਨਿਹਾਲ ਸਿੰਘ ਵਾਲਾ ਹਲਕੇ ਦੇ 63 ਪਰਿਵਾਰਾਂ ਨੇ ਪਾਰਟੀ 'ਚ ਕੀਤੀ ਸ਼ਮੂਲੀਅਤ
Moga News : ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਲੋਕ ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਪਾਰਟੀ ਨੂੰ ਛੱਡ ਰੋਜ਼ਾਨਾ ਵਾਂਗ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿੱਚ ਸ਼ਾਮਿਲ ਹੋ ਰਹੇ ਨੇ ਅੱਜ ਨਿਹਾਲ ਵਾਲਾ ਹਲਕੇ ਇੱਕ ਫਿਰ 'ਆਪ' ਪਾਰਟੀ ਨੂੰ ਵੱਡਾ ਝੱਟਕਾ ਲੱਗਾ, ਜਦੋਂ ਪਿੰਡ ਢੁੱਡੀਕੇ ਦੇ ਬਲਪ੍ਰੀਤ ਸਿੰਘ ਆਪਣੇ ਕਰੀਬੀ 20 ਪਰਿਵਾਰਾਂ ਨਾਲ ਅਤੇ ਪਿੰਡ ਬੁੱਟਰ ਤੋਂ ਬੋਰੀਆ ਸਿੱਖ ਬਰਾਦਰੀ ਦੇ ਹਰਬੰਸ ਸਿੰਘ ਸਮੇਤ 43 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ। ਪਰਿਵਾਰਾਂ ਨੇ ਕਿਹਾ ਆਪ ਸਰਕਾਰ ਨੇ ਸਾਡੇ ਚਾਰ ਸਾਲ ਤੋਂ ਉੱਪਰ ਸਮਾਂ ਬੀਤਣ 'ਤੇ ਝੂਠੇ ਲਾਰਿਆਂ ਤੇ ਦਾਅਵਿਆਂ ਤੋਂ ਸਿਵਾਏ ਕੁੱਝ ਨਹੀਂ ਕੀਤਾ।
ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਜਦੋਂ ਕੰਮ ਅਕਾਲੀ ਦਲ ਦੀ ਸਰਕਾਰ ਵਿੱਚ ਹੋਏ ਉਸ ਦੇ ਮੁਕਾਬਲੇ ਵਿੱਚ ਆਪ ਤੇ ਕਾਂਗਰਸ ਦੋਵੇਂ ਸਰਕਾਰਾਂ ਫੇਲ ਰਹੀਆਂ। ਇਸ ਮੌਕੇ ਬਲਪ੍ਰੀਤ ਸਿੰਘ ਢੁੱਡੀਕੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਵਿੱਚ ਨਾ ਹੁੰਦਿਆਂ ਵੀ ਹੜ ਪੀੜਤਾਂ ਦੀ ਸਰਕਾਰ ਨਾਲੋਂ ਵੱਧ ਮਦਦ ਕੀਤੀ ਹੈ, ਜਿਸ ਨੂੰ ਵੇਖਦਿਆਂ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਉੱਧਰ, ਦੂਸਰੇ ਪਾਸੇ ਪਿੰਡ ਬੁੱਟਰਕਲਾ ਤੋਂ ਬੋਰੀਆ ਬਰਾਦਰੀ ਨਾਲ ਸਬੰਧ ਰੱਖਣ ਵਾਲੀ ਬੀਬੀ ਨੇ ਕਿਹਾ ਬੁੱਟਰ ਦੇ ਸ਼ਾਮਲ ਹੋਣ ਬੋਰੀਆ ਸਿੱਖ ਬਰਾਦਰੀ ਦੇ ਲੋਕਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਰਕਾਰ ਵਿੱਚ ਨਾ ਹੁੰਦਿਆਂ ਵੀ ਔਖੇ ਸਮੇਂ 'ਚ ਲੋਕਾਂ ਦੀ ਫੜ ਰਿਹਾ ਹੈ ਅਤੇ ਦਿਲ ਖੋਲ ਕੇ ਮਦਦ ਕਰ ਰਿਹਾ ਹੈ। ਇਸ ਲਈ ਉਹ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਨਿਭਾਈ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋਏ ਹਾਂ।
ਅੱਜ ਪਿੰਡ ਢੁੱਡੀਕੇ ਅਤੇ ਬੁੱਟਰ ਕਲਾਂ, ਵਿੱਚ ਆਪ ਪਾਰਟੀ ਨੂੰ ਛੱਡਕੇ 63 ਤੋਂ ਉੱਪਰ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਨੇ ਸ਼ਾਮਲ ਹੋਣ ਲੋਕਾਂ ਨੂੰ ਸਿਰੋਪਾਓ ਦੇ ਕੇ ਪਾਰਟੀ 'ਚ ਕਰਵਾਈ ਸ਼ਮੂਲੀਅਤ ਕਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਹਰੇਕ ਨੂੰ ਦਿੱਤਾ ਜਾਵੇਗਾ ਪਾਰਟੀ ਬਣਦਾ ਮਾਣ ਸਨਮਾਨ।
- PTC NEWS