Thu, Jun 1, 2023
Whatsapp

ਕਸੂਤਾ ਫਸਿਆ 'ਆਪ' ਵਿਧਾਇਕ ਸ਼ੈਰੀ ਕਲਸੀ; ਮਾਨਿਕ ਗੋਇਲ ਨੇ ਫਰੋਲਿਆ ਕਲਸੀ ਦੇ 'ਝੂਠ ਦਾ ਪਿਟਾਰਾ'

ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ। ਸ਼ੈਰੀ ਕਲਸੀ ਦਾ ਨਾਂ +2 ਦੇ ਪੇਪਰ ਦੇਣ ਵਾਲੀ ਅੱਜ ਦੀ ਰੋਲ ਨੰਬਰ ਸ਼ੀਟ ਵਿੱਚ ਵੀ ਹੈ। ਇਹੋਜੇ ਨਮੂਨੇ ਵਿਧਾਇਕ ਨੇ 'ਆਪ' ਦੇ।

Written by  Jasmeet Singh -- March 24th 2023 06:23 PM -- Updated: March 24th 2023 07:58 PM
ਕਸੂਤਾ ਫਸਿਆ 'ਆਪ' ਵਿਧਾਇਕ ਸ਼ੈਰੀ ਕਲਸੀ; ਮਾਨਿਕ ਗੋਇਲ ਨੇ ਫਰੋਲਿਆ ਕਲਸੀ ਦੇ 'ਝੂਠ ਦਾ ਪਿਟਾਰਾ'

ਕਸੂਤਾ ਫਸਿਆ 'ਆਪ' ਵਿਧਾਇਕ ਸ਼ੈਰੀ ਕਲਸੀ; ਮਾਨਿਕ ਗੋਇਲ ਨੇ ਫਰੋਲਿਆ ਕਲਸੀ ਦੇ 'ਝੂਠ ਦਾ ਪਿਟਾਰਾ'

ਚੰਡੀਗੜ੍ਹ: ਮੁਖ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਲਾਈਵ 'ਤੇ ਖੁਲਾਸਾ ਕੀਤਾ ਹੈ ਕਿ ਬਟਾਲਾ ਤੋਂ MLA ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕਿਵੇਂ 2 ਦੇ ਪੇਪਰ ਦੇ ਰਿਹਾ ਸੀ ਪਰ ਸੈਂਟਰ ਵਿੱਚ ਖੁਦ ਹਾਜਰ ਨਹੀਂ ਸੀ। ਇਸਦਾ ਭਾਵ ਇਹ ਹੈ ਕਿ ਉਸਦੀ ਜਗ੍ਹਾ ਕੋਈ ਹੋਰ ਉਸਦੀ ਪਰਾਕਸੀ ਲਗਾ ਰਿਹਾ ਸੀ ਮਤਲਬ ਪੇਪਰ ਦੇ ਰਿਹਾ ਸੀ।



ਜਿਸ ਤੋਂ ਬਾਅਦ ਸ਼ੈਰੀ ਕਲਸੀ ਨੇ ਫਿਰ ਲਾਇਵ ਹੋ ਕੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸਨੇ ਤਾਂ 2 ਕੀਤੀ ਹੋਈ ਹੈ ਤੇ ਫਿਰ ਉਹ ਪੇਪਰ ਕਿਉਂ ਦੇਣ ਜਾਵੇ। 



ਇਸ ਮਗਰੋਂ ਆਰ.ਟੀ.ਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸੱਚ ਨੂੰ ਜਦੋਂ ਉਜਾਗਰ ਕਰਨ ਲਈ ਸ਼ੈਲੀ ਦੇ 'ਝੂਠ' ਦਾ ਪਿਟਾਰਾ ਫਰੋਲਿਆ ਗਿਆ, ਭਾਵ ਜਦੋਂ ਵਿਧਾਇਕ ਦੇ ਵਿਧਾਨ ਸਭਾ ਦਾ ਐਫੀਡੈਵਿਟ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚ 2 ਨਹੀਂ ਮਹਿਜ਼ ਦਸਵੀਂ ਲਿਖਿਆ ਮਿਲਿਆ। ਜਿਸਦੀ ਜਾਣਕਾਰੀ ਗੋਇਲ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਗਈ ਹੈ। 


 
ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, "ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ। ਸ਼ੈਰੀ ਕਲਸੀ ਦਾ ਨਾਂ 2 ਦੇ ਪੇਪਰ ਦੇਣ ਵਾਲੀ ਅੱਜ ਦੀ ਰੋਲ ਨੰਬਰ ਸ਼ੀਟ ਵਿੱਚ ਵੀ ਹੈ। ਇਹੋਜੇ ਨਮੂਨੇ ਵਿਧਾਇਕ ਨੇ 'ਆਪ' ਦੇ। ਇੱਕ ਤੇ ਹੈ ਅਨਪੜ੍ਹ, ਦੂਜਾ ਚੋਰੀ ਫੇਰ ਗੱਪ ਮਾਰ ਕੇ ਸੀਨਾ ਜੋਰੀ।" ਕਾਫ਼ੀ ਸਖ਼ਤ ਸ਼ਬਦਾਂ 'ਚ ਕਾਰਕੁੰਨ ਵੱਲੋਂ 'ਆਪ' ਵਿਧਾਇਕ ਦੀ ਨਖੇਦੀ ਕੀਤੀ ਗਈ ਹੈ।    

- PTC NEWS

adv-img

Top News view more...

Latest News view more...