Mon, Dec 16, 2024
Whatsapp

Air India Flight Lands In Canada : ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਖਬਰ ਨਾਲ ਮਚਿਆ ਹੜਕੰਪ, ਕੈਨੇਡਾ ’ਚ ਹੋਈ ਲੈਡਿੰਗ

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਅਕਤੂਬਰ, 2024 ਨੂੰ ਦਿੱਲੀ ਤੋਂ ਸ਼ਿਕਾਗੋ ਲਈ ਉਡਾਣ ਏਆਈ 127, ਔਨਲਾਈਨ ਪੋਸਟ ਕੀਤੇ ਗਏ ਇੱਕ ਸੁਰੱਖਿਆ ਖਤਰੇ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕੈਨੇਡਾ ਦੇ ਇਕਾਲੁਟ ਹਵਾਈ ਅੱਡੇ 'ਤੇ ਉਤਰੀ ਹੈ।

Reported by:  PTC News Desk  Edited by:  Aarti -- October 15th 2024 06:29 PM
Air India Flight Lands In Canada : ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਖਬਰ ਨਾਲ ਮਚਿਆ ਹੜਕੰਪ, ਕੈਨੇਡਾ ’ਚ ਹੋਈ ਲੈਡਿੰਗ

Air India Flight Lands In Canada : ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਖਬਰ ਨਾਲ ਮਚਿਆ ਹੜਕੰਪ, ਕੈਨੇਡਾ ’ਚ ਹੋਈ ਲੈਡਿੰਗ

Air India Flight Lands In Canada :  ਨਵੀਂ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਮੰਗਲਵਾਰ ਨੂੰ ਬੰਬ ਦੀ ਧਮਕੀ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।

ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਅਕਤੂਬਰ, 2024 ਨੂੰ ਦਿੱਲੀ ਤੋਂ ਸ਼ਿਕਾਗੋ ਲਈ ਉਡਾਣ ਏਆਈ 127, ਔਨਲਾਈਨ ਪੋਸਟ ਕੀਤੇ ਗਏ ਇੱਕ ਸੁਰੱਖਿਆ ਖਤਰੇ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕੈਨੇਡਾ ਦੇ ਇਕਾਲੁਟ ਹਵਾਈ ਅੱਡੇ 'ਤੇ ਉਤਰੀ ਹੈ।


ਬਿਆਨ 'ਚ ਕਿਹਾ ਗਿਆ ਹੈ, ''ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੇ ਮੁਤਾਬਕ ਜਹਾਜ਼ ਅਤੇ ਯਾਤਰੀਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਨੇ ਯਾਤਰੀਆਂ ਦੀ ਯਾਤਰਾ ਮੁੜ ਸ਼ੁਰੂ ਹੋਣ ਤੱਕ ਸਹਾਇਤਾ ਲਈ ਹਵਾਈ ਅੱਡੇ 'ਤੇ ਏਜੰਸੀਆਂ ਨੂੰ ਸਰਗਰਮ ਕਰ ਦਿੱਤਾ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਉਡਾਣ ’ਚ ਬੰਬ ਰੱਖੇ ਹੋਣ ਦੀ ਧਮਕੀ ਮਿਲੀ ਸੀ। 

ਇਹ ਵੀ ਪੜ੍ਹੋ : Punjab By Election 2024 : ਪੰਚਾਇਤੀ ਚੋਣਾਂ ਮਗਰੋਂ ਹੁਣ ਪੰਜਾਬ ’ਚ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ, ਜਾਣੋ ਕਦੋਂ ਅਤੇ ਕਿਹੜੀਆਂ ਸੀਟਾਂ ’ਤੇ ਹੋਵੇਗੀ ਵੋਟਿੰਗ

- PTC NEWS

Top News view more...

Latest News view more...

PTC NETWORK