Wed, Jun 24, 2026
Whatsapp

Punjab Debt News : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ; ਹੁਣ ਪੰਜਾਬ ਸਰਕਾਰ ਨੇ RBI ਤੋਂ ਲਿਆ ਇੰਨ੍ਹਾ ਕਰਜ਼ਾ

ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ, ਪੰਜਾਬ ਸਰਕਾਰ ਇੱਕ ਵਾਰ ਫਿਰ ਬਾਜ਼ਾਰ ਤੋਂ ਵੱਡਾ ਕਰਜ਼ਾ ਲਿਆ ਹੈ।

Reported by:  PTC News Desk  Edited by:  Aarti -- June 24th 2026 11:25 AM
Punjab Debt News : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ; ਹੁਣ ਪੰਜਾਬ ਸਰਕਾਰ ਨੇ RBI ਤੋਂ ਲਿਆ ਇੰਨ੍ਹਾ ਕਰਜ਼ਾ

Punjab Debt News : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ; ਹੁਣ ਪੰਜਾਬ ਸਰਕਾਰ ਨੇ RBI ਤੋਂ ਲਿਆ ਇੰਨ੍ਹਾ ਕਰਜ਼ਾ

ਇੱਕ ਪਾਸੇ ਜਿੱਥੇ ਪਹਿਲਾਂ ਹੀ ਪੰਜਾਬ ਕਰਜ਼ੇ ਦੇ ਭਾਰ ਹੇਠ ਹੈ। ਦੂਜੇ ਪਾਸੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਹੈ। ਜਿਸ ਨਾਲ ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਰ ਵੀ ਜਿਆਦਾ ਭਾਰੀ ਹੋ ਗਈ। ਦੱਸ ਦਈਏ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਆਰਬੀਆਈ ਤੋਂ ਇੱਕ ਹਜ਼ਾਰ ਕਰੋਫੜ ਰੁਪਏ ਦਾ ਲੋਨ ਲਿਆ ਗਿਆ ਹੈ। ਇਸ ਨਵੇਂ ਕਰਜ਼ੇ ਦੇ ਨਾਲ ਅੰਕੜਾ 6300 ਕਰੋੜ ਰੁਪਏ ਹੋ ਗਿਆ ਹੈ। 

ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ, ਪੰਜਾਬ ਸਰਕਾਰ ਇੱਕ ਵਾਰ ਫਿਰ ਬਾਜ਼ਾਰ ਤੋਂ ਵੱਡਾ ਕਰਜ਼ਾ ਲਿਆ ਹੈ। 

ਵਿੱਤੀ ਸਾਲ 2026-27 (ਅਪ੍ਰੈਲ ਤੋਂ ਜੂਨ 2026) ਦੀ ਪਹਿਲੀ ਤਿਮਾਹੀ ਲਈ ਆਰਬੀਆਈ ਦੇ ਕੈਲੰਡਰ ਮੁਤਾਬਿਕ ਪੰਜਾਬ ਸਰਕਾਰ ਕੁੱਲ 9,500 ਕਰੋੜ ਰੁਪਏ ਦਾ ਬਾਜ਼ਾਰ ’ਚੋਂ ਕਰਜ਼ਾ ਇਕੱਠਾ ਕਰੇਗੀ।

ਦੱਸ  ਦਈਏ ਕਿ ਇਹ ਕਰਜ਼ਾ 7 ਅਪ੍ਰੈਲ ਤੋਂ 23 ਜੂਨ ਦੇ ਵਿਚਕਾਰ ਵੱਖ-ਵੱਖ ਕਿਸ਼ਤਾਂ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਅਪ੍ਰੈਲ ਵਿੱਚ 4,000 ਕਰੋੜ, ਮਈ ਵਿੱਚ 3,000 ਕਰੋੜ ਰੁਪਏ ਅਤੇ ਜੂਨ ਵਿੱਚ 2,500 ਕਰੋੜ ਰੁਪਏ ਦੇ ਕਰਜ਼ੇ ਸ਼ਾਮਲ ਹਨ।

ਇਹ ਧਿਆਨ ਦੇਣ ਯੋਗ ਹੈ ਕਿ ਪੰਜਾਬ 'ਤੇ ਪਹਿਲਾਂ ਹੀ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਇਸ ਲਈ, ਨਵਾਂ ਕਰਜ਼ਾ ਸੂਬੇ ਦੇ ਕਰਜ਼ੇ ਦੇ ਬੋਝ ਨੂੰ ਹੋਰ ਵਧਾਏਗਾ।

ਇਹ ਵੀ ਪੜ੍ਹੋ  : Batala ’ਚ ਚੱਲੀਆਂ ਗੋਲੀਆਂ; ਸ਼ਖਸ ਨੇ ਇੱਕੋਂ ਪਰਿਵਾਰ ਦੇ 3 ਜੀਆਂ ਸਣੇ 4 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK