Punjab Cricket Association: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਮਰਜੀਤ ਸਿੰਘ ਮਹਿਤਾ ਬਣੇ ਨਵੇਂ ਪ੍ਰਧਾਨ
Punjab Cricket Association: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਚੋਣ ਹੋਈ। ਚੋਣ ਦੌਰਾਨ ਸਰਬਸੰਮਤੀ ਨਾਲ ਅਮਰਜੀਤ ਸਿੰਘ ਮਹਿਤਾ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਦੇ ਲਈ ਅਮਰਜੀਤ ਸਿੰਘ ਮਹਿਤਾ ਤੋਂ ਇਲਾਵਾ ਕਿਸੇ ਨੇ ਵੀ ਨਾਮਜ਼ਦਗੀ ਨਹੀਂ ਭਰੀ ਸੀ।
ਇਸ ਤੋਂ ਇਲਾਵਾ ਮੀਤ ਪ੍ਰਧਾਨ ਦੇ ਅਹੁਦੇ ਦੇ ਲਈ ਪ੍ਰੀਤ ਮਹਿੰਦਰ ਸਿੰਘ ਬੰਗਾ ਨੂੰ ਚੁਣਿਆ ਗਿਆ ਹੈ। ਇਸ ਅਹੁਦੇ ਦੇ ਲਈ ਵੀ ਬੰਗਾ ਤੋਂ ਇਲਾਵਾ ਕਿਸੇ ਨੇ ਵੀ ਨਾਮਜ਼ਦਗੀ ਨਹੀਂ ਭਰੀ ਸੀ।
ਉੱਥੇ ਹੀ ਦੂਜੇ ਪਾਸੇ ਸੁਨੀਲ ਗੁਪਤਾ ਖਜ਼ਾਨਚੀ ਬਣੇ ਹਨ। ਵਿਕਰਾਂਤ ਗੁਪਤਾ ਸੰਜੀਵ ਸਿੰਘ ਅਤੇ ਹਰਸਿਮਰਨ ਸਿੰਘ ਨੂੰ ਸਰਬਸੰਮਤੀ ਨਾਲ ਪੀਸੀਏ ਦੀ ਸਿਖਰ ਕੌਂਸਲ ਲਈ ਚੁਣਿਆ ਗਿਆ। ਦੱਸ ਦਈਏ ਕਿ ਪੀਸੀਏ ਜਨਰਲ ਹਾਊਸ ਦੀ ਮੀਟਿੰਗ ਸ਼ਾਮ ਨੂੰ ਹੋਵੇਗੀ।
ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਅਸਤੀਫਾ ਦੇ ਦਿੱਤਾ ਸੀ। ਰਜਿੰਦਰ ਗੁਪਤਾ ਸਤੰਬਰ 2017 ਤੋਂ ਪ੍ਰਧਾਨ ਚਲੇ ਆ ਰਹੇ ਸੀ। ਰਜਿੰਦਰ ਗੁਪਤਾ ਨੇ ਆਪਣੇ ਅਸਤੀਫੇ ਦਾ ਕਾਰਨ ਨਿਜੀ ਅਤੇ ਰੁਝੇਵਿਆਂ ਨੂੰ ਕਾਰਨ ਦੱਸਿਆ ਸੀ।
-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: Drone on Pakistan border : ਡਰੋਨ ਦੀ ਹਲਚਲ ਮਗਰੋਂ ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ
- PTC NEWS