Farmer Victory March: ਹੁਣ ਅੰਬਾਲਾ ਨਹੀਂ ਜਾਣਗੇ ਕਿਸਾਨ, ਸ਼ੰਭੂ ਬਾਰਡਰ ਲਈ ਪਰਤੇ ਕਿਸਾਨ, ਜਾਣੋ ਅਗਲੀ ਰਣਨੀਤੀ
Farmer Victory March: ਅੰਬਾਲਾ ਦੀ ਅਨਾਜ਼ ਮੰਡੀ ’ਚ ਕਿਸਾਨਾਂ ਦੀ ਵਿਕਟਰੀ ਮਾਰਚ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡੇ ਐਕਸ਼ਨ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਕਿਸਾਨਾਂ ਨੂੰ ਵਿਕਟਰੀ ਮਾਰਚ ’ਚ ਪਹੁੰਚਣ ਤੋਂ ਪਹਿਲਾਂ ਹਿਰਾਸਤ ’ਚ ਲੈ ਲਿਆ ਸੀ ਜਿਨ੍ਹਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਹੁਣ ਕਿਸਾਨ ਅੰਬਾਲਾ ਨਹੀਂ ਜਾਣਗੇ ਅਤੇ ਰਿਹਾਅ ਹੋਣ ਵਾਲੀ ਥਾਂ ਤੋਂ ਹੀ ਵਿਕਟਰੀ ਮਾਰਚ ਕਰਦੇ ਹੋਏ ਸ਼ੰਭੂ ਬਾਰਡਰ ਜਾਣਗੇ।
ਕਿਸਾਨਾਂ ਦੀ ਗ੍ਰਿਫਤਾਰੀ ਤੇ ਨਵਦੀਪ ਜਲਬੇੜਾ ਨੇ ਕਿਹਾ ਕਿ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਬੀਤੇ ਦਿਨ ਰਿਹਾਈ ਹੋਈ ਹੈ ਅਤੇ ਉਹ ਮੁੜ ਤੋਂ ਸੰਘਰਸ਼ ’ਚ ਪਹੁੰਚ ਗਿਆ ਹੈ। ਮੁੜ ਤੋਂ ਇੱਕ ਕਿਸਾਨ ਰਵਾਨਾ ਹੋਣਗੇ। ਜਿਹੜੇ ਵੀ ਕਿਸਾਨ ਗ੍ਰਿਫਤਾਰ ਹੋਏ ਹਨ ਉਨ੍ਹਾਂ ਨੂੰ ਰਿਹਾਅ ਕਰਵਾਇਆ ਜਾਵੇਗਾ।
ਕਾਬਿਲੇਗੌਰ ਹੈ ਕਿ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਬੇੜਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਰਾਤ ਕਰੀਬ 10 ਵਜੇ ਨਵਦੀਪ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਜੇਲ੍ਹ ਤੋਂ ਬਾਹਰ ਆਉਂਦੇ ਹੀ ਕਿਸਾਨਾਂ ਨੇ ਨਵਦੀਪ ਜਲਬੇੜਾ ਦਾ ਸਵਾਗਤ ਕੀਤਾ। ਇਸ ਦੌਰਾਨ ਨਵਦੀਪ ਸਿੰਘ ਜਲਬੇੜਾ ਨੇ ਸਾਰਿਆਂ ਨੂੰ ਅੰਬਾਲਾ ’ਚ ਇੱਕਠੇ ਹੋਣ ਦੀ ਅਪੀਲ ਕੀਤੀ ਕਿ ਸਾਰੇ ਕਿਸਾਨ ਭਰਾ ਅਤੇ ਭੈਣ ਅੰਬਾਲਾ ਸ਼ਹਿਰ ਆਨਾਜ਼ ਮੰਡੀ ਵਿਖੇ ਪਹੁੰਚਣ। ਜਿਸ ਤੋਂ ਬਾਅਦ ਅੰਬਾਲਾ ਦੀ ਅਨਾਜ਼ ਮੰਡੀ ਵਿਖੇ ਵਿਕਟਰੀ ਮਾਰਚ ਕੱਢਿਆ ਜਾਣਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ, ਰਾਸ਼ਟਰਪਤੀ ਨੇ ਵਾਪਸ ਭੇਜਿਆ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023-ਸੂਤਰ
- PTC NEWS