Sat, Apr 1, 2023
Whatsapp

ਅੰਮ੍ਰਿਤਸਰ: ਹਿਮਾਚਲੀ ਕੁੜੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਲਾਈਵ ਵੀਡਿਓ

ਖਾਲਸਾ ਕਾਲਜ ਦੇ ਬੀਐੱਸਸੀ ਫ਼ਾਈਨਲ ਦੀ ਸਟੂਡੇਂਟ ਵੱਲੋਂ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਕਾਲਜ ਦੀਆਂ ਕੁੜੀਆਂ 'ਚ ਸਹਿਮ ਦਾ ਮਹੌਲ ਹੈ।

Written by  Jasmeet Singh -- March 17th 2023 04:20 PM
ਅੰਮ੍ਰਿਤਸਰ: ਹਿਮਾਚਲੀ ਕੁੜੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਲਾਈਵ ਵੀਡਿਓ

ਅੰਮ੍ਰਿਤਸਰ: ਹਿਮਾਚਲੀ ਕੁੜੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਲਾਈਵ ਵੀਡਿਓ

ਅੰਮ੍ਰਿਤਸਰ: ਖਾਲਸਾ ਕਾਲਜ ਦੇ ਬੀਐੱਸਸੀ ਫ਼ਾਈਨਲ ਦੀ ਸਟੂਡੇਂਟ ਵੱਲੋਂ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਕਾਲਜ ਦੀਆਂ ਕੁੜੀਆਂ 'ਚ ਸਹਿਮ ਦਾ ਮਹੌਲ ਹੈ। 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦਾ ਨਾਂ ਤਾਨੀਆ ਸ਼ਰਮਾ ਸੀ ਤੇ ਉਸ ਦੀ ਉਮਰ 20 ਸਾਲ ਦੇ ਕਰੀਬ ਸੀ। ਮ੍ਰਿਤਕ ਲੜਕੀ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਇਲਾਕੇ ਦੀ ਰਿਹਣ ਵਾਲੀ ਸੀ। ਉਸ ਨੇ ਕਿਨ੍ਹਾਂ ਹਲਾਤਾਂ ਵਿੱਚ ਖ਼ੁਦਕੁਸ਼ੀ ਕੀਤੀ ਇਸ ਬਾਰੇ ਪਤਾ ਨਹੀਂ ਚਲ ਸਕਿਆ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਏ.ਐਸ.ਆਈ ਹਰਦੀਪ ਕੁਮਾਰ ਨੇ ਦੱਸਿਆ ਕਿ ਕੱਲ ਰਾਤ ਹੋਸਟਲ ਦੇ ਵਿੱਚ ਇੱਕ ਲੜਕੀ ਵੱਲੋ ਖ਼ੁਦਕੁਸ਼ੀ ਕੀਤੀ ਗਈ। 

ਲੜਕੀ ਦਾ ਨਾਂ ਤਾਨੀਆ ਸ਼ਰਮਾ ਹੈ ਤੇ ਉਹ ਹਿਮਾਚਲ ਦੇ ਨੂਰਪੁਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਉਥੇ ਹੀ ਲੜਕੀ ਦੇ ਪਰਿਵਾਰ ਵਾਲੇ ਅੱਜੇ ਕੁਝ ਵੀ ਦੱਸਣ ਦੀ ਹਾਲਤ 'ਚ ਨਹੀਂ ਹਨ ਅਤੇ ਉਨ੍ਹਾਂ ਦਾ ਕਹਿਣਾ ਕਿ ਲੜਕੀ ਨੇ ਪੜ੍ਹਾਈ ਦੇ ਕਾਰਨਾਂ ਕਰਕੇ ਵੀ ਖ਼ੁਦਕੁਸ਼ੀ ਕੀਤੀ ਹੋ ਸੱਕਦੀ ਹੈ। 

- PTC NEWS

adv-img

Top News view more...

Latest News view more...