Sat, Apr 27, 2024
Whatsapp

11 ਸਾਲ ਦੀ ਮਾਸੂਮ ਨੂੰ ਇਕ ਸਾਲ ਤੱਕ ਪਿਤਾ ਹੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

Written by  Pardeep Singh -- December 03rd 2022 08:26 PM
11 ਸਾਲ ਦੀ ਮਾਸੂਮ ਨੂੰ ਇਕ ਸਾਲ ਤੱਕ ਪਿਤਾ ਹੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

11 ਸਾਲ ਦੀ ਮਾਸੂਮ ਨੂੰ ਇਕ ਸਾਲ ਤੱਕ ਪਿਤਾ ਹੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਲੁਧਿਆਣਾ : ਲੁਧਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਦੇ ਸਮਸਤੀਪੁਰ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਮਹਾਤੋ ਨਾਂ ਦਾ ਵਿਅਕਤੀ ਆਪਣੀ  11 ਸਾਲ ਦੀ ਮਾਸੂਮ ਧੀ ਨੂੰ ਪੂਰੇ ਇਕ ਸਾਲ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਗੁਰੂ ਅਮਰਦਾਸ ਕਲੋਨੀ ਦੀ ਰਹਿਣ ਵਾਲੀ ਇਕ ਸਮਾਜ ਸੇਵਕਾ ਦੀ ਦਖ਼ਲ ਤੋਂ ਬਾਅਦ ਮਾਮਲੇ ਦਾ ਪਰਦਾਫਾਸ਼ ਹੋਇਆ।ਲੜਕੀ ਨੇ ਦੱਸਿਆ ਕੇ ਪਿਛਲੇ ਇਕ ਸਾਲ ਤੋਂ ਪਿਤਾ ਉਸ ਦੀ ਆਬਰੂ ਲੁੱਟ ਰਿਹਾ ਹੈ ਅਤੇ 11 ਨਵੰਬਰ ਨੂੰ ਵੀ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਸਮਾਜ ਸੇਵਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਔਰਤ ਕੋਲੋ ਜਾਣਕਾਰੀ ਮਿਲੀ ਕਿ ਮੁਲਜ਼ਮ ਮੁਕੇਸ਼ ਕੁਮਾਰ ਮਹਾਤੋ ਪਿਛਲੇ ਕੁਝ ਸਮੇਂ ਤੋਂ ਆਪਣੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ।ਜਾਣਕਾਰੀ ਤੋਂ ਬਾਅਦ ਸਮਾਜ ਸੇਵਕਾ ਲੜਕੀ ਦੇ ਘਰ ਪਹੁੰਚੀ ਅਤੇ ਉਸ ਕੋਲੋ ਜਾਣਕਾਰੀਆਂ ਹਾਸਲ ਕੀਤੀਆਂ ।


ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਮਾਜ ਸੇਵਕਾ ਦੀ ਸ਼ਿਕਾਇਤ ਤੇ ਮੁਲਜਮ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ।ਮੁਲਜਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ।


- PTC NEWS

Top News view more...

Latest News view more...