Punjab 'ਚ 8 ਦਵਾਈਆਂ 'ਤੇ ਲੱਗਾ ਬੈਨ ,ਮਰੀਜ਼ਾਂ 'ਚ ਦਵਾਈਆਂ ਦੇ ਰਿਐਕਸ਼ਨ ਤੋਂ ਬਾਅਦ ਲਿਆ ਫੈਸਲਾ ,ਸਿਹਤ ਵਿਭਾਗ ਨੇ ਹੁਕਮ ਜਾਰੀ ਕੀਤਾ
8 medicines Ban in Punjab : ਪੰਜਾਬ ਸਰਕਾਰ ਨੇ ਬੱਚਿਆਂ ਲਈ ਖੰਘ ਦੀ ਦਵਾਈ ਕੋਲਡਰਿਫ' (Coldrif) 'ਤੇ ਪਾਬੰਦੀ ਤੋਂ ਬਾਅਦ ਹੁਣ 8 ਹੋਰ ਦਵਾਈਆਂ ਦੀ ਵਰਤੋਂ ਅਤੇ ਖਰੀਦ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਜਾਰੀ ਕੀਤਾ ਹੈ। ਇਨ੍ਹਾਂ ਦਵਾਈਆਂ ਦੀ ਵਰਤੋਂ ਮਗਰੋਂ ਮਰੀਜ਼ਾਂ 'ਚ ਰਿਐਕਸ਼ਨ ਵਰਗੀਆਂ ਸਮੱਸਿਆਵਾਂ ਦੇਖੀਆਂ ਗਈਆਂ , ਜਿਸ ਕਾਰਨ ਸਰਕਾਰ ਨੇ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਵਰਤੋਂ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਬੈਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਲਈ ਇੱਕ ਬੈਚ ਨੰਬਰ ਜਾਰੀ ਕੀਤਾ ਗਿਆ ਹੈ, ਜਿਸਦੀ ਹੁਣ ਵਰਤੋਂ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਐਡਵਰਸ ਰਿਐਕਸ਼ਨ ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ। ਸਰਕਾਰ ਨੇ ਰਾਜ ਵਿੱਚ ਤਿੰਨ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ 'ਚ ਬੱਚਿਆਂ ਲਈ ਖੰਘ ਦੀ ਦਵਾਈ ਕੋਲਡਰਿਫ' ਕਾਰਨ 20 ਤੋਂ ਵੱਧ ਬੱਚਿਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤਣਾ ਚਾਹੁੰਦਾ। ਇਸੇ ਅਹਿਤਿਆਤ ਕਾਰਨ ਪ੍ਰਸ਼ਾਸਨ ਨੇ ਇਨ੍ਹਾਂ ਦਵਾਈਆਂ, ਜੋ ਕਿ ਮਰੀਜ਼ਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਰਹੀਆਂ ਹਨ, 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਬੈਚ ਨੰਬਰਾਂ 'ਤੇ ਲਗਾਈ ਗਈ ਪਾਬੰਦੀ
ਆਈਟਮ ਦਾ ਨਾਮ ਬੈਚ ਨੰਬਰ
ਇਹਨਾਂ ਵਿੱਚ ਆਮ ਸਲਾਈਨ 0.9% --- ਐਸ1ਐਫਬੀਵਾਈ 463
ਨੋਰਮਲ ਸਲਾਈਨ 0.9 % --- ਐਸ1ਐਫਬੀਆਈ 467
ਡੈਕਸਟ੍ਰੋਜ਼ ਇੰਜੈਕਸ਼ਨ 5% --- D1ABX 109
ਸਿਪ੍ਰੋਪਲੋਕਸਾਸਿਨ ਇੰਜੈਕਸ਼ਨ 200 ਮਿਲੀਗ੍ਰਾਮ --- C1FAX 17
ਸਿਪ੍ਰੋਪਲੋਕਸਾਸਿਨ ਇੰਜੈਕਸ਼ਨ 200 ਮਿਲੀਗ੍ਰਾਮ --- C1FAX 23
DNS 0.9% --- 2235410
N2 ਡੈਕਸਟ੍ਰੋਜ਼ 5% IV ਤਰਲ --- 1248536
ਡੈਕਸਟ੍ਰੋਜ਼ ਇੰਜੈਕਸ਼ਨ HIBU ਦੇ ਨਾਲ ਬੁਪੀਵਾਕੇਨ HCl --- 24014A

- PTC NEWS