Bihar Election 2025 : ਬਿਹਾਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਦੋ ਪੜਾਵਾਂ ਵਿੱਚ ਹੋਵੇਗੀ ਵੋਟਿੰਗ, ਪੜ੍ਹੋ ਪੂਰੀ ਖ਼ਬਰ
Bihar Election 2025 : ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ। ਵੋਟਿੰਗ 6 ਅਤੇ 11 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 40 ਦਿਨ ਚੱਲੇਗੀ। ਚੋਣ ਕਮਿਸ਼ਨ ਨੇ ਸੋਮਵਾਰ ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ।
ਸੀਈਸੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਵੋਟਿੰਗ ਸੂਚੀ ਨੂੰ ਐਸਆਈਆਰ ਦੇ ਤਹਿਤ ਅਪਡੇਟ ਕੀਤਾ ਗਿਆ ਹੈ। ਚੋਣ ਕਮਿਸ਼ਨ ਮੁਤਾਬਕ ਜੋ ਨਾਮ ਰਹਿ ਗਏ ਉਹ ਨਾਮਜ਼ਦਗੀਆਂ ਤੋਂ 10 ਦਿਨ ਪਹਿਲਾਂ ਤੱਕ ਜੁੜਵਾਏ ਜਾ ਸਕਦੇ ਹਨ। ਅਜਿਹੇ ਵੋਟਰਾਂ ਨੂੰ ਨਵੇਂ ਵੋਟਰ ਕਾਰਡ ਪ੍ਰਾਪਤ ਹੋਣਗੇ।
ਬਿਹਾਰ ਵਿਧਾਨ ਸਭਾ ਵਿੱਚ 243 ਸੀਟਾਂ ਹਨ, ਜਿਨ੍ਹਾਂ ਵਿੱਚ ਲਗਭਗ 7.42 ਕਰੋੜ ਵੋਟਰ ਹਨ, ਜਿਨ੍ਹਾਂ ਵਿੱਚ 100 ਸਾਲ ਤੋਂ ਵੱਧ ਉਮਰ ਦੇ 14,000 ਵੋਟਰ ਸ਼ਾਮਲ ਹਨ। ਜੋ ਲੋਕ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ ,ਉਹ ਫਾਰਮ 12D ਭਰ ਕੇ ਘਰੋਂ ਵੋਟ ਪਾ ਸਕਣਗੇ। ਰਾਜ ਵਿੱਚ 14 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ। ਬਿਹਾਰ ਵਿੱਚ ਪੋਲਿੰਗ ਬੂਥ 'ਤੇ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਹੋਵੇਗੀ।
ਦੱਸ ਦੇਈਏ ਕਿ 2020 ਵਿੱਚ ਬਿਹਾਰ ਚੋਣਾਂ ਤਿੰਨ ਪੜਾਵਾਂ ਵਿੱਚ ਹੋਈਆਂ ਸਨ। ਵੋਟਿੰਗ 20 ਅਕਤੂਬਰ ਤੋਂ 7 ਨਵੰਬਰ ਤੱਕ ਚੱਲੀ। ਨਤੀਜੇ 10 ਨਵੰਬਰ ਨੂੰ ਘੋਸ਼ਿਤ ਕੀਤੇ ਗਏ ਸਨ। ਇਸ ਤੋਂ ਪਹਿਲਾਂ 2015 ਵਿੱਚ 12 ਅਕਤੂਬਰ ਤੋਂ 5 ਨਵੰਬਰ ਤੱਕ ਪੰਜ ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਚੋਣ ਨਤੀਜੇ 8 ਨਵੰਬਰ ਨੂੰ ਘੋਸ਼ਿਤ ਕੀਤੇ ਗਏ ਸਨ।
- PTC NEWS