Mon, Apr 29, 2024
Whatsapp

Majithia Expose CM Mann Debate: CM ਮਾਨ ਦੀ ਖੁੱਲ੍ਹੀ ਬਹਿਸ ਦੀ ਬਿਕਰਮ ਸਿੰਘ ਮਜੀਠੀਆ ਨੇ ਖੋਲ੍ਹੀ ਪੋਲ, ਜਨਤਕ ਕੀਤੀਆਂ ਇਹ ਤਸਵੀਰਾਂ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਹਿਸ ਦੇ ਸਰੋਤਿਆਂ ’ਚ ਨਜ਼ਰ ਆ ਰਹੇ ਹਨ। ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਨਹੀਂ ਬੋਲਦਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਦਾ ਹੈ।

Written by  Aarti -- November 02nd 2023 09:53 PM -- Updated: November 02nd 2023 10:17 PM
Majithia Expose CM Mann Debate: CM ਮਾਨ ਦੀ ਖੁੱਲ੍ਹੀ ਬਹਿਸ ਦੀ ਬਿਕਰਮ ਸਿੰਘ ਮਜੀਠੀਆ ਨੇ ਖੋਲ੍ਹੀ ਪੋਲ, ਜਨਤਕ ਕੀਤੀਆਂ ਇਹ ਤਸਵੀਰਾਂ

Majithia Expose CM Mann Debate: CM ਮਾਨ ਦੀ ਖੁੱਲ੍ਹੀ ਬਹਿਸ ਦੀ ਬਿਕਰਮ ਸਿੰਘ ਮਜੀਠੀਆ ਨੇ ਖੋਲ੍ਹੀ ਪੋਲ, ਜਨਤਕ ਕੀਤੀਆਂ ਇਹ ਤਸਵੀਰਾਂ

Majithia Expose CM Mann Debate: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਪੋਲ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੋਲ ਖੋਲ੍ਹ ਦਿੱਤੀ ਗਈ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਹਿਸ ਸਬੰਧੀ ਕੁਝ ਤਸਵੀਰਾਂ ਜਨਤਕ ਕਰਕੇ ਸਵਾਲ ਚੁੱਕੇ ਹਨ। 

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਹਿਸ ਦੇ ਸਰੋਤਿਆਂ ’ਚ ਨਜ਼ਰ ਆ ਰਹੇ ਹਨ। ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਨਹੀਂ ਬੋਲਦਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 


ਬਿਕਰਮ ਸਿੰਘ ਮਜੀਠੀਆ ਵੱਲੋਂ ਜਾਰੀ ਤਸਵੀਰਾਂ ’ਚ ਉਨ੍ਹਾਂ ਨੇ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਖੂਨਦਾਨ ਕੈਂਪ ਚ ਸ਼ਾਮਲ ਹੋਣ ਵਾਲੇ ਆਪ ਵਰਕਰ ਹੀ ਡਿਬੇਟ ਚ ਸਰੋਤੇ ਵਜੋਂ ਸ਼ਾਮਲ ਹੋਏ ਹਨ। 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ (ਐਕਸ) ’ਤੇ ਸੀਐੱਮ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਜਿਹੜੇ ਭਗਵੰਤ ਮਾਨ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਾਉਣ। ਉਹੀ ਸਰੋਤੇ ਹੋਣ। ਸੱਚ ਤੁਹਾਡੇ ਸਾਹਮਣੇ ਹੈ। ਲਓ ਜੀ ਸਬੂਤ ਪੰਜਾਬੀਆਂ ਸਾਹਮਣੇ ਹਨ। ਕੌਣ ਸਨ ਮੁੱਖ ਮੰਤਰੀ ਸਾਬ ਭਗਵੰਤ ਮਾਨ ਦੀ ਲੰਘੇ ਕੱਲ੍ਹ ਦੀ ਲੁਧਿਆਣਾ ਬਹਿਸ ਦੇ ਸਰੋਤੇ। ਭਗਵੰਤ ਮਾਨ ਸਰਕਾਰ ਦੇ ਮੰਤਰੀ, ਐਮ ਐਲ ਏ ਤੇ ਪਾਰਟੀ ਵਰਕਰ। ਅਸੀਂ ਨਹੀਂ ਕਹਿੰਦੇ। ਤਸਵੀਰਾਂ ਬੋਲਦੀਆਂ ਹਨ। ਜਿਹੜੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਉਹਨਾਂ ਨੂੰ ਤਾਂ ਪੁਲਿਸ ਦੀਆਂ ਡਾਂਗਾ ਨੇ ਬਾਹਰ ਹੀ ਰੋਕੀ ਰੱਖਿਆ। ਵਾਹ ਜੀ ਭਗਵੰਤ ਮਾਨ ਸਾਬ..ਨਹੀਂ ਰੀਸਾਂ ਥੋਡੀਆਂ। 30 ਕਰੋੜੀ ਬਹਿਸ ਪੰਜਾਬ ਨਹੀਂ ਬੋਲਦਾ। ਭਗਵੰਤ ਮਾਨ ਝੂਠ ਬੋਲਦਾ।

ਇਹ ਵੀ ਪੜ੍ਹੋ: ਭਾਈ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਪੱਤਰ; ਕੀਤੀ ਇਹ ਮੰਗ

- PTC NEWS

Top News view more...

Latest News view more...