Sat, Apr 27, 2024
Whatsapp

ਕੈਨੇਡਾ ਨੇ ਕਾਰ ਹਾਦਸੇ ਦੇ ਦੋਸ਼ੀ ਪੰਜਾਬ ਦੇ ਨੌਜਵਾਨ ਨੂੰ ਕੀਤਾ ਡਿਪੋਰਟ

Written by  Jasmeet Singh -- January 30th 2024 04:56 PM
ਕੈਨੇਡਾ ਨੇ ਕਾਰ ਹਾਦਸੇ ਦੇ ਦੋਸ਼ੀ ਪੰਜਾਬ ਦੇ ਨੌਜਵਾਨ ਨੂੰ ਕੀਤਾ ਡਿਪੋਰਟ

ਕੈਨੇਡਾ ਨੇ ਕਾਰ ਹਾਦਸੇ ਦੇ ਦੋਸ਼ੀ ਪੰਜਾਬ ਦੇ ਨੌਜਵਾਨ ਨੂੰ ਕੀਤਾ ਡਿਪੋਰਟ

ਟੋਰਾਂਟੋ: ਕੈਨੇਡਾ (Canada) ਦੇ ਅਲਬਰਟਾ ਸੂਬੇ (Alberta Province) 'ਚ ਇੱਕ ਕਾਰ ਹਾਦਸੇ 'ਚ ਇੱਕ ਔਰਤ ਅਤੇ ਉਸ ਦੀ ਬਜ਼ੁਰਗ ਮਾਂ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਪੰਜਾਬ ਦੇ ਇੱਕ 26 ਸਾਲਾ ਵਿਅਕਤੀ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। 

ਸਟੂਡੈਂਟ ਵੀਜ਼ੇ 'ਤੇ 2016 'ਚ ਕੈਨੇਡਾ ਆਏ ਬਿਪਨਜੋਤ ਗਿੱਲ ਨੇ 18 ਮਈ 2019 ਨੂੰ ਕੈਲਗਰੀ 'ਚ ਲਾਲ ਬੱਤੀ ਲੰਘ ਦਿੱਤੀ ਸੀ, ਜਿਸ ਨਾਲ 31 ਸਾਲਾ ਉਜ਼ਮਾ ਅਫਜ਼ਲ ਅਤੇ ਉਸ ਦੀ 65 ਸਾਲਾ ਮਾਂ ਬਿਲਕੀਸ ਬੇਗਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਲਗਰੀ ਹੇਰਾਲਡ ਅਖਬਾਰ ਦੀ ਰਿਪੋਰਟ ਮੁਤਾਬਕ ਉਸ ਨੇ ਇਸ ਮਹੀਨੇ ਇੱਕ ਸੰਘੀ ਅਦਾਲਤ ਦੇ ਜੱਜ ਦੁਆਰਾ ਦੇਸ਼ ਨਿਕਾਲੇ ਦੇ ਆਦੇਸ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਨ ਤੋਂ ਬਾਅਦ ਕੈਨੇਡਾ ਛੱਡ ਦਿੱਤਾ ਸੀ। 


ਇਹ ਵੀ ਪੜ੍ਹੋ: Sin Tax: ਕੀ ਹੁੰਦਾ ਹੈ 'ਪਾਪ ਟੈਕਸ', ਜਾਣੋ ਕਿਉਂ ਜ਼ਰੂਰੀ ਹੈ ਪੂਰੀ ਦੁਨੀਆ 'ਚ ਲਗਾਉਣਾ?

ਜੱਜ ਸ਼ਿਰਜ਼ਾਦ ਅਹਿਮਦ ਨੇ ਆਪਣੇ ਫੈਸਲੇ ਵਿੱਚ ਕਿਹਾ, "ਬਿਨੈਕਾਰ ਨੇ ਇੱਕ ਗੰਭੀਰ ਅਪਰਾਧ ਕੀਤਾ ਹੈ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋ ਜਾਨਾਂ ਚਲੀਆਂ ਗਈਆਂ। ਪੀੜਤਾਂ ਦੇ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੁਬਾਰਾ ਕਦੇ ਨਹੀਂ ਦੇਖ ਸਕਣਗੇ।"

ਇਹ ਵੀ ਪੜ੍ਹੋ: ਲਾੜੀ ਘਰ ਸੀ ਵਿਆਹ ਦੀ ਪੂਰੀ ਤਿਆਰੀ ਪਰ ਲਾੜਾ ਹੋਇਆ ਘਰੋਂ ਗਾਇਬ, ਜਾਣੋ ਪੂਰਾ ਮਾਮਲਾ

ਗਿੱਲ ਦੇ ਦਾਅਵਿਆਂ ਨੂੰ ਕੀਤਾ ਰੱਦ

ਜੱਜ ਨੇ ਗਿੱਲ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਕਿ ਜੇ ਉਹ ਆਪਣੀ ਮਾਨਸਿਕ ਸਿਹਤ ਸਮੱਸਿਆਵਾਂ ਦਾ ਇਲਾਜ ਨਾ ਕਰਵਾ ਸਕਣ ਕਾਰਨ ਭਾਰਤ ਵਾਪਸ ਪਰਤਿਆ ਤਾਂ ਉਸ ਨੂੰ ਨੁਕਸਾਨ ਹੋਵੇਗਾ।

ਗਿੱਲ ਜੋ ਹਾਦਸੇ ਦੇ ਸਮੇਂ 21 ਸਾਲ ਦਾ ਸੀ, ਇੱਕ ਹੁੰਡਈ ਕਾਰ ਚਲਾ ਰਿਹਾ ਸੀ ਜੋ 18 ਮਈ 2019 ਦੀ ਸਵੇਰ ਨੂੰ ਮੇਟਿਸ ਟ੍ਰੇਲ ਅਤੇ 128 ਐਵੇਨਿਊ ਐਨ.ਈ. ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਉਸ ਦੀ ਗੱਡੀ ਚੌਰਾਹੇ 'ਤੇ ਟੋਇਟਾ ਕੋਰੋਲਾ ਨਾਲ ਟਕਰਾ ਗਈ। ਇਸ ਹਾਦਸੇ 'ਚ ਦੋ ਔਰਤਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਟੋਇਟਾ 'ਚ ਸਵਾਰ ਬਾਕੀ ਦੋ ਬੰਦਿਆਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ 'ਚ ਸਾਬਕਾ ਆਈਜੀ ਉਮਰਾਨੰਗਲ ਨੂੰ ਵੱਡੀ ਰਾਹਤ, HC ਨੇ ਵਿਭਾਗੀ ਜਾਂਚ 'ਤੇ ਲਾਈ ਰੋਕ

ਜੱਜ ਨੇ ਕਿਹਾ ਕਿ....

ਗਿੱਲ ਨੂੰ ਅਪ੍ਰੈਲ 2023 ਵਿੱਚ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਵੰਬਰ ਵਿੱਚ ਉਸ ਨੂੰ ਘਰ ਵਿੱਚ ਨਜ਼ਰਬੰਦੀ, 300 ਘੰਟੇ ਦੀ ਕਮਿਊਨਿਟੀ ਸੇਵਾ ਅਤੇ ਇੱਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ। ਜੱਜ ਨੇ ਕਿਹਾ ਕਿ ਹਾਦਸੇ ਦੇ ਤਿੰਨ ਮਹੀਨਿਆਂ ਬਾਅਦ ਗਿੱਲ ਨੂੰ ਅਗਸਤ 2019 ਵਿੱਚ ਖਤਰਨਾਕ ਡਰਾਈਵਿੰਗ ਅਤੇ ਭੱਜਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ।

ਦ ਹੇਰਾਲਡ ਦੀ ਰਿਪੋਰਟ ਮੁਤਾਬਕ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 6 ਸਤੰਬਰ 2022 ਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪੰਜਾਬ ਦੇ ਮੂਲ ਨਿਵਾਸੀ ਗਿੱਲ ਨੇ 2018 ਵਿੱਚ ਬੋ ਵੈਲੀ ਕਾਲਜ ਤੋਂ ਦੋ ਸਾਲਾਂ ਦਾ ਡਿਪਲੋਮਾ ਹਾਸਲ ਕੀਤਾ ਹੈ। ਉਸ ਦੇ ਮਾਤਾ-ਪਿਤਾ ਅਤੇ ਭਰਾ ਅਸਥਾਈ ਵੀਜ਼ੇ 'ਤੇ ਕੈਨੇਡਾ ਵਿੱਚ ਹਨ, ਜਦੋਂ ਕਿ ਉਸ ਦੇ ਚਾਚਾ ਅਤੇ ਦਾਦਾ-ਦਾਦੀ ਕੈਨੇਡੀਅਨ ਨਾਗਰਿਕ ਹਨ।

ਇਹ ਵੀ ਪੜ੍ਹੋ: ਇੱਕ ਕਿਸਾਨ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਤੋਂ ਲੈ ਕੇ ਰਾਜ ਸਭਾ ਮੈਂਬਰ ਬਣਨ ਤੱਕ ਦਾ ਸਫ਼ਰ

-

Top News view more...

Latest News view more...