Gangster Arrest : ਏ ਕੈਟੇਗਰੀ ਦਾ ਖੁੰਖਾਰ ਗੈਂਗਸਟਰ ਸਾਗਰ ਨਿਊਟਨ ਚੜ੍ਹਿਆ ਪੁਲਿਸ ਦੇ ਹੱਥੇ; ਪੁਲਿਸ ਨੂੰ ਦਿੱਤਾ ਸੀ ਚੈਲੰਜ, ਪਤਨੀ ਵੀ ਹੈ ਜੇਲ੍ਹ ’ਚ
Gangster Arrest : ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਪੰਜਾਬ ਦੇ ਇੱਕ ਖੁੰਖਾਰ ਗੈਂਗਸਟਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਹੋਈ। ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਸਾਗਰ ਨਿਊਟਨ ਨਾਂ ਦੇ ਗੈਂਗਸਟਰ ਨੂੰ ਕਾਬੂ ਕੀਤਾ ਹੈ ਜੋ ਕਿ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਲੋੜਿੰਦਾ ਸੀ।
ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਨੇ ਲੁਧਿਆਣਾ ਪੁਲਿਸ ਨੂੰ ਚੈਲੰਜ ਵੀ ਕੀਤਾ ਸੀ। ਪਰ ਇਸ ਚੈਲੰਜ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਕੋਲੋਂ ਭਾਰੀ ਮਾਤਰਾ ’ਚ ਗੈਂਗਸਟਰ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਸਾਗਰ ਨਿਊਟਨ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤਕਰੀਬਨ 25 ਦੇ ਕਰੀਬ ਮਾਮਲੇ ਦਰਜ ਹਨ।
ਦੱਸ ਦਈਏ ਕਿ ਪੁਲਿਸ ਨੇ ਨੂੰ ਯੂਪੀ ਦੇ ਬਿਜਨੌਰ ਜਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਸਾਗਰ ਨਿਊਟਰਨ 18 ਅਪਰਾਧੀ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਜਿਸਨੇ ਅਪ੍ਰੈਲ ਮਹੀਨੇ ਵਿੱਚ ਦੁਗਰੀ ਇਲਾਕੇ ਅੰਦਰ ਇੱਕ ਬਜ਼ੁਰਗ ਮਹਿਲਾ ਉੱਪਰ ਹਮਲਾ ਕੀਤਾ ਸੀ ਅਤੇ ਬਾਅਦ ਵਿੱਚ ਉਸ ਮਹਿਲਾ ਦੀ ਮੌਤ ਹੋ ਗਈ ਸੀ।
ਪ੍ਰੈਸ ਕਾਨਫਰਸ ਸੰਬੋਧਨ ਕਰਦੇ ਹੋਏ ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏ ਕੈਟਗਰੀ ਦੇ ਗੈਂਗਸਟਰ ਸਾਗਰ ਨਿਊਟਨ ਨੇ ਕਰੀਬ ਚਾਰ ਮਹੀਨੇ ਪਹਿਲਾਂ ਦੁਗਰੀ ਇਲਾਕੇ ਵਿੱਚ ਇੱਕ ਬਜ਼ੁਰਗ ਮਹਿਲਾ ਉੱਤੇ ਹਮਲਾ ਕੀਤਾ ਸੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸਾਗਰ ਨਿਊਟਨ ਦਾ ਮਹਿਲਾ ਦੇ ਪੋਤੇ ਨਾਲ ਕੋਈ ਵਿਵਾਦ ਸੀ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਾਗਰ ਨਿਊਟਨ ਜੇਲ੍ਹ ਵਿੱਚ ਬੰਦ ਮਲੇਰਕੋਟਲਾ ਦੇ ਗੈਂਗਸਟਰ ਬੱਗਾ ਖ਼ਾਨ ਦਾ ਸਾਥੀ ਹੈ ਅਤੇ ਉਸਦੇ ਕਹਿਣ ’ਤੇ ਕੰਮ ਕਰਦਾ ਸੀ। ਸਾਗਰ ਨਿਊਟਨ ਨੂੰ ਬੀਤੇ ਦਿਨ ਬਿਜਨੌਰ ਦੇ ਇੱਕ ਪਿੰਡ ਵਿੱਚੋਂ ਸੂਚਨਾ ਦੇ ਅਧਾਰ ’ਤੇ ਪੁਲਿਸ ਨੇ ਗ੍ਰਿਫਤਾਰ ਕੀਤਾ, ਜਿਹੜਾ ਕਿ ਉੱਥੇ ਆਪਣੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਉਹਨਾਂ ਦੱਸਿਆ ਕਿ ਸਾਗਰ ਨਿਊਟਨ ਦੀ ਪਤਨੀ ਪਹਿਲਾਂ ਹੀ ਜੇਲ੍ਹ ਵਿੱਚ ਹੈ।
ਇਹ ਵੀ ਪੜ੍ਹੋ : Patiala News : ਜਨਮ ਦਿਨ ਵਾਲੇ ਦਿਨ ਹੋਇਆ ਨੌਜਵਾਨ ਦਾ ਕਤਲ, ਪਿਤਾ ਗੰਭੀਰ ਜ਼ਖ਼ਮੀ
- PTC NEWS