Jalandhar Triple Murder: ਤਿੰਨ ਬੱਚੀਆਂ ਦੇ ਕਤਲ ਮਾਮਲੇ ’ਚ ਪੁਲਿਸ ਦਾ ਖੁਲਾਸਾ; 'ਮਾਪੇ ਹੀ ਨਿਕਲੇ ਕਾਤਲ'
Jalandhar Triple Murder: ਜਲੰਧਰ ਦੇ ਥਾਣਾ ਮਕਸੂਦਾ ਦੇ ਕੋਲ ਪੈਂਦੇ ਕਾਨਪੁਰ ਮਹੱਲਾ ਦੇ ਵਿੱਚ ਤਿੰਨ ਲਾਸ਼ਾਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਤਿੰਨ ਸੱਕੀਆਂ ਭੈਣਾਂ ਦੀਆਂ ਘਰ ਵਿੱਚ ਪਏ ਟਰੰਕ ’ਚੋਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਮਾਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ’ਚ ਵੱਡਾ ਖੁਲਾਸਾ ਕੀਤਾ ਗਿਆ ਹੈ।
ਮਾਪਿਆਂ ਨੇ ਫਸਲਾਂ ’ਤੇ ਪਾਉਣ ਵਾਲੀ ਦਵਾਈਆਂ ਨੂੰ ਦੁੱਧ ’ਚ ਪਾ ਕੇ ਬੱਚੀਆਂ ਨੂੰ ਪਿਲਾਈਆਂ ਜਿਸ ਕਾਰਨ ਬੱਚੀਆਂ ਦੀ ਮੌਤ ਹੋ ਗਈ ਬਾਅਦ ’ਚ ਫਿਰ ਤਿੰਨੇ ਬੱਚੀਆਂ ਨੂੰ ਟਰੰਕ ’ਚ ਬੰਦ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਹਰ ਆ ਕੇ ਰੌਲਾ ਪਾਇਆ ਕਿ ਉਹਦੇ ਬੱਚੇ ਲਾਪਤਾ ਹੋ ਗਏ ਹਨ। ਬਾਅਦ ਵਿੱਚ ਪੁਲਿਸ ਦੀ ਟੀਮ ਨੇ ਸ਼ੱਕ ਕਰਦੇ ਹੋਏ ਵੱਖਰੋ ਵੱਖ ਥਿਊਰੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕਲਯੁੱਗੀ ਮਾਪੇ ਨੇ ਬੱਚੀਆਂ ਦਾ ਕਤਲ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਵਾਰਦਾਤ ਦੀ ਅੰਜਾਮ ਦੇਣ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਉਸ ਨੇ ਤਿੰਨੇ ਬੱਚੀਆਂ ਦਾ ਕਤਲ ਘਰ ਦੀ ਆਰਥਿਕ ਪੱਖੋਂ ਪਰੇਸ਼ਾਨੀ ਦੇ ਕਾਰਨ ਕੀਤਾ ਹੈ।
ਜਾਣਕਾਰੀ ਮੁਤਾਬਿਕ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੀ ਪਛਾਣ ਅੰਮ੍ਰਿਤਾ, ਸ਼ਕਤੀ ਅਤੇ ਕੰਚਨ ਨਾਮ ਦੱਸਿਆ ਜਾ ਰਿਹਾ ਹੈ। ਪਰਿਵਾਰ ਜਿਸ ਪਲਾਟ ਵਿੱਚ ਰਹਿੰਦਾ ਸੀ ਉਸਦੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੱਚੀਆਂ ਦਾ ਪਿਤਾ ਸ਼ਰਾਬ ਪੀਂਦਾ ਸੀ ਜਿਸ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਸੀ।
ਫਿਲਹਾਲ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਟਿਆਲਾ ਵਿੱਚ ਸੀ.ਐੱਮ ਮਾਨ-ਕੇਜਰੀਵਾਲ ਦੀ ਰੈਲੀ, ਸੁਰੱਖਿਆ ਸਬੰਧੀ ਟ੍ਰੈਫਿਕ ਪੁਲਿਸ ਨੇ ਐਡਵਾਇਜ਼ਰੀ ਕੀਤੀ ਜਾਰੀ
- PTC NEWS