Singer Inder Kaur Murder Case : ਪੰਜਾਬੀ ਗਾਇਕਾ ਇੰਦਰ ਕੌਰ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁੱਖ ਮੁਲਜ਼ਮ ਖਿਲਾਫ LOC ਜਾਰੀ
ਮਸ਼ਹੂਰ ਪੰਜਾਬੀ ਗਾਇਕਾ ਯਸ਼ਿੰਦਰ ਕੌਰ ਉਰਫ਼ ਇੰਦਰ ਕੌਰ ਦੇ ਬੇਰਹਿਮੀ ਨਾਲ ਕਤਲ (Yashinder Kaur Murder Case) ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੇ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਖਿਲਾਫ ਐਲਓਸੀ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੁਖਵਿੰਦਰ ਸਿੰਘ ਕਤਲ ਮਗਰੋਂ ਨੇਪਾਲ ਦੇ ਰਸਤੇ ਕੈਨੇਡਾ ਫਰਾਰ ਹੋ ਗਿਆ ਸੀ। ਗਾਇਕਾ ਇੰਦਰ ਕੌਰ ਅਤੇ ਸੁਖਵਿੰਦਰ ਸਿੰਘ ਪਿਛਲੇ 6 ਸਾਲ ਤੋਂ ਦੋਸਤ ਸੀ। ਗਾਇਕਾ ਦੀ ਲਾਸ਼ 19 ਮਈ ਨੂੰ ਸਮਰਾਲਾ ਦੀ ਨੀਲੋਂ ਨਹਿਰ ਚੋਂ ਬਰਾਮਦ ਹੋਈ ਸੀ।
ਦੱਸਣਯੋਗ ਹੈ ਕਿ ਪੁਲਿਸ ਜਾਂਚ ਤੋਂ ਪਤਾ ਲੱਗਾ ਕਿ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਇੰਦਰ ਕੌਰ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ। ਸੁਖਵਿੰਦਰ ਦਾ ਪਿਤਾ ਪ੍ਰੀਤਮ ਸਿੰਘ ਵੀ ਇਸ ਲਈ ਸਹਿਮਤ ਸੀ। ਹਾਲਾਂਕਿ, ਇੰਦਰ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੱਖ ਮੁਲਜ਼ਮ ਦਾ ਪਿਓ ਤੇ ਦੋ ਹੋਰ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਦੇ ਪਿਓ ਅਤੇ ਉਸਦੇ ਦੋ ਦੋਸਤਾਂ ਨੂੰ ਕਾਬੂ ਕੀਤਾ ਗਿਆ ਹੈ।
ਗਾਇਕਾ ਦਾ ਕੀਤਾ ਗਿਆ ਸੀ ਅਗਵਾ
ਕਾਬਿਲੇਗੌਰ ਹੈ ਕਿ 6 ਦਿਨਾਂ ਤੋਂ ਲਾਪਤਾ ਗਾਇਕਾ ਇੰਦਰ ਕੌਰ ਦੀ ਲਾਸ਼ ਬੀਤੇ ਦਿਨ ਨੀਲੋਂ ਨਹਿਰ ਤੋਂ ਬਰਾਮਦ ਹੋਈ ਸੀ। ਪੁਲਿਸ ਨੇ ਮਾਮਲੇ ਵਿੱਚ ਕਤਲ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Ludhiana Loot : ਪੰਜਾਬ 'ਚ ਚਿੱਟੇ ਦਿਨ ਬੰਦੂਕ ਦੀ ਨੋਕ 'ਤੇ ਲੁੱਟ, 80 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਤੇ ਨਕਦੀ ਦੀ ਲੁੱਟ, ਵੇਖੋ Video
- PTC NEWS