Advertisment

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਪਰਦਾਨ ਲਈ ਜਾਣਗੇ ਜਾਪਾਨ

author-image
Jasmeet Singh
Updated On
New Update
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਪਰਦਾਨ ਲਈ ਜਾਣਗੇ ਜਾਪਾਨ
Advertisment

ਮੋਹਾਲੀ: ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਪੰਜਾਬ ਵਿੱਚੋਂ 8 ਬੱਚੇ ਅਤੇ ਪੂਰੇ ਭਾਰਤ ਵਿੱਚੋਂ 60 ਬੱਚੇ ਜਾਪਾਨ ਜਾ ਰਹੇ ਹਨ। ਪੰਜਾਬ ਵਿਚੋਂ ਜਿਹੜੇ 8 ਬੱਚੇ ਚੁਣੇ ਗਏ ਨੇ ਉਨ੍ਹਾਂ ਵਿਚੋਂ ਬਠਿੰਡਾ ਦੇ ਮੈਰੀਟੋਰੀਅਸ ਸਕੂਲ 10 1 ਨਾਨ ਮੈਡੀਕਲ ਦੀ ਬੱਚੀ ਸਪਨਾ ਦੀ ਸਲੈਕਸ਼ਨ ਵੀ ਹੋਈ ਹੈ। 

Advertisment

ਸਪਨਾ ਜੋ ਕਿ ਪੰਜਾਬ ਰਾਜਸਥਾਨ ਦੇ ਬਾਰਡਰ ਏਰੀਆ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ, ਜਿਸ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਮੈਟਰਿਕ ਤੱਕ ਸਿੱਖਿਆ ਪ੍ਰਾਪਤ ਕੀਤੀ ਅਤੇ ਚੰਗੇ ਨੰਬਰ ਆਉਣ ਕਰ 'ਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਉਸਦਾ ਦਾਖਲ ਹੋਇਆ ਸੀ। 

ਸਪਨਾ ਦੇ ਨਾਲ ਉਸਦਾ ਵੱਡਾ ਭਾਈ ਵੀ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ। ਹੁਣ ਸਪਨਾ ਚੰਗੇ ਗਿਆਨ ਪਰਦਾਨ ਲਈ ਜਪਾਨ ਜਾਏਗੀ, ਜਿੱਥੇ ਉਹ ਸਾਇੰਸ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀਆਂ ਕਾਲਜ ਅਤੇ ਸਾਇੰਸ ਸਿਟੀ ਵਿੱਚ ਨੋਵਲ ਪੁਰਸਕਾਰ ਵਿਜੇਤਾ ਲੋਕਾਂ ਅਤੇ ਬੱਚਿਆਂ ਨਾਲ ਮਿਲੇਗੀ। 
Advertisment

ਇਸ ਟੂਰ ਵਿੱਚ ਪੂਰੇ ਭਾਰਤ ਭਰ ਵਿੱਚੋਂ 60 ਬੱਚੇ ਜਾਣਗੇ। ਇਸ ਮੌਕੇ 'ਤੇ ਸਪਨਾ ਨੇ ਕਿਹਾ, "ਮੈਂ ਇੱਕ ਗਰੀਬ ਕਿਸਾਨ ਪਰਿਵਾਰ ਵਿਚੋਂ ਹਾਂ ਅਤੇ ਨੇੜੇ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਕੀਤੀ ਸੀ। ਮੇਰੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਚੰਗੇ ਨੰਬਰ ਰਹੇ ਹਨ। ਹੁਣ ਇੱਥੇ ਵੀ ਮੇਰੀ ਸਲੈਕਸ਼ਨ 98.4% ਤੋਂ ਉੱਪਰ ਨੰਬਰ ਆਉਣ 'ਤੇ ਹੋਈ ਸੀ। ਮੇਰੇ ਲਈ ਅਤੇ ਮੇਰੇ ਪਰਿਵਾਰ 'ਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਜਪਾਨ ਜਾਵਾਂਗੀ ਜਿਸ ਦਾ ਮੈਂ ਕਦੇ ਸਪਨਾ ਨਹੀਂ ਲਿਆ ਸੀ। ਮੇਰੇ ਪਰਿਵਾਰ ਨੂੰ ਜਦੋਂ ਦਾ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।" 

ਸਪਨਾ ਨੇ ਅੱਗੇ ਦੱਸਿਆ, "ਸਾਡੇ ਪਿੰਡ ਵਿੱਚੋਂ ਅੱਜ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ ਤੇ ਮੈਂ ਪਹਿਲੀ ਬੱਚੀ ਹੋਵਾਂਗੀ ਜੋ ਵਿਦੇਸ਼ ਜਾਵੇਗੀ। ਮੇਰੇ ਕੋਲ ਪਾਸਪੋਰਟ ਨਹੀਂ ਸੀ, ਜੋ ਕਿ ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਨੇ ਮੈਨੂੰ ਬਣਵਾ ਕੇ ਦਿੱਤਾ ਅਤੇ ਉੱਥੇ ਜਾਣ ਵਾਸਤੇ ਕੱਪੜੇ ਅਤੇ ਪੈਸੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਹੈ। 

ਸਪਨਾ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਸਾਰੇ ਸਕੂਲ ਸਟਾਫ ਦੀ ਧੰਨਵਾਦੀ ਹੈ। 


ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਦਾ ਕਹਿਣਾ ਕਿ, "ਇਹ ਸਾਡੇ ਸਕੂਲ ਦੀ ਹੋਣਹਾਰ ਬੱਚੀ ਹੈ। ਪੜ੍ਹਾਈ ਵਿੱਚ ਅਵਲ ਆਉਂਦੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੱਸ ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਸਲੈਕਟ ਹੋਈ ਹੈ। ਇਹ ਉੱਥੇ ਜਾ ਕੇ ਸਾਇੰਸ ਨਾਲ ਰਿਲੇਟਡ ਚੀਜ਼ਾਂ ਸਿਖੇਗੀ ਅਤੇ ਮਹਾਨ ਵਿਗਿਆਨੀਆਂ ਅਤੇ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਾਏਗੀ, ਜਿੱਥੋਂ ਚੰਗਾ ਗਿਆਨ ਪ੍ਰਾਪਤ ਹੋਵੇਗਾ ਅਤੇ ਇਹ ਸਾਡੇ ਲਈ ਬੜੀ ਵੱਡੀ ਗੱਲ ਹੋਵੇਗੀ।"ਇਹ ਵੀ ਪੜ੍ਹੋ: Zaisha Kaur Death: ਜ਼ਾਇਸ਼ਾ ਕੌਰ ਨੇ ਇਸ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਇਸ ਦੁਰਲਭ ਬੀਮਾਰੀ ਨਾਲ ਪੀੜਤ ਸੀ ਜ਼ਾਇਸ਼ਾ

japan indian-government-official sukura-science-exchange-scheme
Advertisment

Stay updated with the latest news headlines.

Follow us:
Advertisment