Amritsar News : ਅੰਮ੍ਰਿਤਸਰ 'ਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁੱਠਭੇੜ, ਗੋਲੀਬਾਰੀ 'ਚ ਹੋਇਆ ਜ਼ਖ਼ਮੀ
Amritsar Encounter : ਅੰਮ੍ਰਿਤਸਰ 'ਚ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨਸ਼ਾ ਤਸਕਰ ਨੂੰ ਫੜਨ ਗਈ ਸੀ, ਜਿਸ ਦੌਰਾਨ ਨਸ਼ਾ ਤਸਕਰ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਬੀਤੇ ਦਿਨ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਕਥਿਤ ਦੋਸ਼ੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ।
ਏਸੀਪੀ ਅਰਵਿੰਦ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰੀ ਸਮੇਤ ਚਾਰ ਵੱਖ-ਵੱਖ ਅਪਰਾਧਿਕ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਵੰਦ ਆਰੋਪੀ ਨੂੰ ਫੜਨ ਗਈ ਪੁਲਿਸ ਨੂੰ ਦੇਖ ਕੇ ਆਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਪੁਲਿਸ ਵੱਲੋਂ ਉਸ ਆਰੋਪੀ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਆ ਕੇ ਪੁਲਿਸ ਅਤੇ ਆਰੋਪੀ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਦੌਰਾਨ ਕਿ ਪੁਲਿਸ ਦੀ ਗੋਲੀ ਲੱਗਣ ਨਾਲ ਆਰੋਪੀ ਜ਼ਖਮੀ ਹੋ ਗਿਆ।
ਏਸੀਪੀ ਮੀਨਾ ਨੇ ਦੱਸਿਆ ਕਿ ਦੇਰ ਰਾਤ ਜਦੋਂ ਪੁਲਿਸ ਚਾਰ ਮਾਮਲਿਆਂ ਦੇ ਵਿੱਚ ਵਾਂਟਡ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਨਿਕਲੀ ਤਾਂ ਪੁਲਿਸ ਨੂੰ ਦੇਖ ਕੇ ਆਰੋਪੀ ਭੱਜਣ ਲੱਗਾ ਅਤੇ ਜਦੋਂ ਮਜੀਠਾ ਰੋਡ ਬਾਈਪਾਸ ਦੇ ਨਜ਼ਦੀਕ ਪਹੁੰਚੇ ਤਾਂ ਆਰੋਪੀ ਦਾ ਮੋਟਰਸਾਈਕਲ ਸਲਿਪ ਹੋਣ ਕਰਕੇ ਉਹ ਡਿੱਗ ਗਿਆ ਤੇ ਆਰੋਪੀ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਉਕਤ ਆਰੋਪੀ ਜ਼ਖਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਇਹ ਆਰੋਪੀ ਦੀ ਪਹਿਚਾਨ ਸਾਹਿਲ ਨਾਮ ਦੇ ਤੌਰ 'ਤੇ ਹੋਈ ਹੈ, ਜਿਸ ਦੀ ਉਮਰ 22 ਸਾਲ ਹੈ ਅਤੇ ਉਹ ਫਤਿਹਗੜ੍ਹ ਚੂੜੀਆਂ ਰੋਡ 'ਤੇ ਫੈਜ਼ਪੁਰਾ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਬੂ ਕੀਤੇ ਗਏ ਆਰੋਪੀ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
- PTC NEWS