Heroin Smuggling : ਫਰੀਦਕੋਟ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ 2 ਗ੍ਰਿਫ਼ਤਾਰ
Faridkot Police : ਫਰੀਦਕੋਟ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪਾਸੋਂ ਸਰਹੱਦ ਪਾਰੋਂ ਆਈ 12.100 ਕਿਲੋਗ੍ਰਾਮ ਹੈਰੋਇਨ ਵੀ ਬ੍ਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੋੜਾਂ ਰੁਪਏ ਹੈ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿਚ ਇਕ ਇਤਿਹਾਸਕ ਉਪਲੱਭਧੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਵੱਲੋਂ ਜਿਲ੍ਹੇ ਦੇ ਪਿੰਡ ਝਾੜੀ ਵਾਲਾ ਵਾਸੀ ਸੁਖਪ੍ਰੀਤ ਸਿੰਘ ਅਤੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਵਾਂਅ ਵਾਸੀ ਕਦਰ ਸਿੰਘ ਨੂੰ ਗ੍ਰਿਫਤਾਰ ਕਰ ਇਹਨਾਂ ਪਾਸੋਂ ਸਰਹੱਦ ਪਾਰੋਂ ਆਈ 12.100 ਕਿਲੋ ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਹੈ। ਉਹਨਾਂ ਕਿਹਾ ਕਿ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਜੋ ਇਹਨਾਂ ਪਾਸੋਂ ਇਸ ਮਾਮਲੇ ਵਿਚ ਜੁੜੇ ਹੋਰ ਲੋਕਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ। ਇਹ ਵੀ ਪਤਾ ਕੀਤਾ ਜਾ ਸਕੇ ਕਿ ਇਹਨਾਂ ਦੇ ਸੰਬੰਧ ਕਿਹੜੇ ਅੰਤਰਰਾਜੀ ਨਸ਼ਾ ਤਸਕਰਾਂ ਨਾਲ ਹਨ।
ਉਨ੍ਹਾਂ ਦੱਸਿਆ ਫਰੀਦਕੋਟ ਪੁਲਿਸ ਦੀ ਇਹ ਅੱਜ ਤੱਕ ਦੀ ਸੱਭ ਤੋਂ ਵੱਡੀ ਰਿਕਵਰੀ ਹੈ ਅਤੇ ਥਾਣਾ ਸਦਰ ਅਤੇ ਪੁਲਿਸ ਚੌਂਕੀ ਪਿੰਡ ਗੋਲੇਵਾਲਾ ਦੀਆਂ ਪੁਲਿਸ ਟੀਮਾਂ ਨੇ ਕਰੀਬ 10 ਦਿਨਾਂ ਦੀ ਮਿਹਨਤ ਤੋਂ ਬਾਅਦ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਤਸਕਰਾਂ ਤੋਂ ਮੁਢਲੀ ਪੁੱਛਗਿੱਛ ਵਿਚ ਸਾਨੂੰ ਕਾਫੀ ਸੁਰਾਗ ਮਿਲੇ ਹਨ ਅਤੇ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।In a major breakthrough against cross-border narco-terror networks, Faridkot Police recover 12.1 kg of Heroin and apprehends two drug smugglers. The recovery is the result of a meticulously planned, two-week-long source-based operation.
Preliminary investigation reveals that the… pic.twitter.com/wpv1pKRGky — DGP Punjab Police (@DGPPunjabPolice) September 9, 2025
- PTC NEWS