Sat, Mar 15, 2025
Whatsapp

Chandigarh Morcha : ਕੀ ਸੱਚਮੁੱਚ ਰੱਦ ਕੀਤਾ ਕਿਸਾਨਾਂ ਨੇ 'ਚੰਡੀਗੜ੍ਹ ਮੋਰਚਾ' ? DIG ਮਨਦੀਪ ਸਿੱਧੂ ਦੇ ਦਾਅਵੇ 'ਤੇ ਸੁਣੋ ਜੋਗਿੰਦਰ ਉਗਰਾਹਾਂ ਨੇ ਕੀ ਕਿਹਾ

Farmer Chandigarh Protest : ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ, ਪਰ ਇਸ ਨੂੰ ਜੋਗਿੰਦਰ ਸਿੰਘ ਉਗਰਾਹਾਂ ਨੇ ਨਕਾਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- March 05th 2025 07:23 PM -- Updated: March 05th 2025 08:29 PM
Chandigarh Morcha : ਕੀ ਸੱਚਮੁੱਚ ਰੱਦ ਕੀਤਾ ਕਿਸਾਨਾਂ ਨੇ 'ਚੰਡੀਗੜ੍ਹ ਮੋਰਚਾ' ? DIG ਮਨਦੀਪ ਸਿੱਧੂ ਦੇ ਦਾਅਵੇ 'ਤੇ ਸੁਣੋ ਜੋਗਿੰਦਰ ਉਗਰਾਹਾਂ ਨੇ ਕੀ ਕਿਹਾ

Chandigarh Morcha : ਕੀ ਸੱਚਮੁੱਚ ਰੱਦ ਕੀਤਾ ਕਿਸਾਨਾਂ ਨੇ 'ਚੰਡੀਗੜ੍ਹ ਮੋਰਚਾ' ? DIG ਮਨਦੀਪ ਸਿੱਧੂ ਦੇ ਦਾਅਵੇ 'ਤੇ ਸੁਣੋ ਜੋਗਿੰਦਰ ਉਗਰਾਹਾਂ ਨੇ ਕੀ ਕਿਹਾ

Farmer Chandigarh March Cancel : ਕਿਸਾਨਾਂ ਦੇ ਚੰਡੀਗੜ੍ਹ ਮੋਰਚੇ ਨਾਲ ਸਬੰਧਤ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ (Punjab Police) ਵੱਲੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਘਰਾਚੋਂ ਦੇ ਵਿੱਚ ਕਿਸਾਨਾਂ ਵੱਲੋਂ ਰੋਡ ਦੇ ਉੱਪਰ ਲਗਾਏ ਗਏ ਮੋਰਚੇ ਦੇ ਵਿੱਚ ਪਹੁੰਚੇ। ਇਸ ਦੌਰਾਨ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ (DIG Mandeep Singh Sidhu) ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ, ਪਰ ਇਸ ਨੂੰ ਜੋਗਿੰਦਰ ਸਿੰਘ ਉਗਰਾਹਾਂ ਨੇ ਨਕਾਰ ਦਿੱਤਾ ਹੈ।

ਕਿਸਾਨਾਂ ਨੇ ਮੋਰਚਾ ਕੀਤਾ ਰੱਦ : ਡੀਆਈਜੀ ਸਿੱਧੂ


ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਉਨ੍ਹਾਂ ਦੀ ਆਮ ਸਹਿਮਤੀ ਬਣੀ ਹੈ, ਜਿਸ ਤੋਂ ਬਾਅਦ ਸਾਰੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਕੱਲ ਦੁਪਹਿਰ ਤੱਕ ਰਿਹਾਅ ਕਰ ਦਿੱਤਾ ਜਾਵੇਗਾ, ਜਦਕਿ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਡੀਆਈਜੀ ਨੇ ਕਿਹਾ ਕਿ ਕਿਸਾਨਾਂ ਨੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ।

ਜੋਗਿੰਦਰ ਸਿੰਘ ਉਗਰਾਹਾਂ ਨੇ ਨਕਾਰਿਆ ਡੀਆਈਜੀ ਦਾ ਦਾਅਵਾ

ਉਧਰ, ਚੰਡੀਗੜ੍ਹ ਕੂਚ ਰੱਦ ਕੀਤੇ ਜਾਣ ਦੇ ਡੀਆਈਜੀ ਦੇ ਦਾਅਵੇ ਨੂੰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਨਕਾਰ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਸਹਿਮਤੀ ਨਹੀਂ ਬਣੀ ਹੈ ਅਤੇ ਇਸ ਸਬੰਧੀ ਕਿਸੇ ਕਿਸਾਨ ਆਗੂ ਕੋਲ ਗੱਲਬਾਤ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੂਚ ਰੱਦ ਕਰਨ ਦਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

ਕਿਸਾਨ ਆਗੂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਨਹੀਂ ਸੀ, ਸਗੋਂ 7 ਦਿਨਾਂ ਦਾ ਧਰਨਾ ਲਾਇਆ ਜਾਣਾ ਸੀ, ਜਿਸ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਪੱਕਾ ਮੋਰਚਾ ਲਗਾਉਣ ਬਾਰੇ ਨਹੀਂ ਕਿਹਾ ਸੀ।

ਦੱਸ ਦਈਏ ਕਿ ਡੀਆਈਜੀ ਸਿੱਧੂ ਦੇ ਦਾਅਵੇ ਤੋਂ ਬਾਅਦ ਪੁਲਿਸ ਮੁਲਾਜ਼ਮ ਸੜਕਾਂ 'ਤੇ ਲਾਈਆਂ ਰੋਕਾਂ ਹਟਾਉਂਦੇ ਵੀ ਵਿਖਾਈ ਦਿੱਤੇ ਸਨ।

- PTC NEWS

Top News view more...

Latest News view more...

PTC NETWORK