Fri, Jun 12, 2026
Whatsapp

Fazilka : ਜ਼ਮੀਨਾਂ ਬਚਾਉਣ ਲਈ ਡਿਫ਼ੈਂਸ ਬੰਨ੍ਹ ਖਿਲਾਫ਼ ਕਿਸਾਨਾਂ ਵੱਲੋਂ 'ਪੱਕਾ ਮੋਰਚਾ' ਸ਼ੁਰੂ, ਕਿਸਾਨਾਂ ਨੇ ਮਿਣਤੀ ਲਈ ਪੁੱਜੇ ਅਧਿਕਾਰੀ ਬੇਰੰਗ ਮੋੜੇ

Defense Dam Protest : ਸਮੂਹ ਸਰਹੱਦੀ ਪਿੰਡਾਂ ਦੇ ਲੋਕਾਂ, ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਵੱਡਾ ਫੈਸਲਾ ਲੈਂਦਿਆਂ ਪਿੰਡ ਨੂਰਸ਼ਾਹ ਦੇ ‘ਗੁਰਦੁਆਰਾ ਚੜ੍ਹਦੀ ਕਲਾ’ ਵਿਖੇ ਬੰਨ੍ਹ ਦੇ ਨਿਰਮਾਣ ਨੂੰ ਰੋਕਣ ਲਈ ਸਮੂਹ ਸੰਗਤ ਨੇ ਅਰਦਾਸ ਕਰਕੇ ਦਿਨ-ਰਾਤ ਦਾ "ਪੱਕਾ ਮੋਰਚਾ" ਸ਼ੁਰੂ ਕਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- June 12th 2026 04:32 PM
Fazilka : ਜ਼ਮੀਨਾਂ ਬਚਾਉਣ ਲਈ ਡਿਫ਼ੈਂਸ ਬੰਨ੍ਹ ਖਿਲਾਫ਼ ਕਿਸਾਨਾਂ ਵੱਲੋਂ 'ਪੱਕਾ ਮੋਰਚਾ' ਸ਼ੁਰੂ, ਕਿਸਾਨਾਂ ਨੇ ਮਿਣਤੀ ਲਈ ਪੁੱਜੇ ਅਧਿਕਾਰੀ ਬੇਰੰਗ ਮੋੜੇ

Fazilka : ਜ਼ਮੀਨਾਂ ਬਚਾਉਣ ਲਈ ਡਿਫ਼ੈਂਸ ਬੰਨ੍ਹ ਖਿਲਾਫ਼ ਕਿਸਾਨਾਂ ਵੱਲੋਂ 'ਪੱਕਾ ਮੋਰਚਾ' ਸ਼ੁਰੂ, ਕਿਸਾਨਾਂ ਨੇ ਮਿਣਤੀ ਲਈ ਪੁੱਜੇ ਅਧਿਕਾਰੀ ਬੇਰੰਗ ਮੋੜੇ

Defense Dam Protest : ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਡਿਫ਼ੈਂਸ ਵੱਲੋਂ ਬਣਾਏ ਜਾ ਰਹੇ 245 ਫੁੱਟ ਚੌੜੇ ਬੰਨ੍ਹ ਦੇ ਵਿਰੋਧ ਵਿੱਚ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈਆਂ ਪਹਿਲੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ, ਜਦੋਂ ਫਾਜ਼ਿਲਕਾ (Fazilka) ਤੋਂ ਐਸ.ਡੀ.ਐਮ., ਡੀ.ਐਸ.ਪੀ., ਐਸ.ਐਚ.ਓ. ਅਤੇ ਮਾਲ ਮਹਿਕਮੇ ਦੇ ਪਟਵਾਰੀ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਸਮੇਤ ਬੰਨ੍ਹ ਦੀ ਨਿਸ਼ਾਨਦੇਹੀ ਕਰਨ ਪਹੁੰਚੇ।

ਬੰਨ੍ਹ ਦੀ ਮਾਰ ਹੇਠ ਆਉਣ ਵਾਲੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਇੱਕਜੁੱਟ ਹੋ ਕੇ ਮੌਕੇ 'ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਿਣਤੀ ਕਰਨ ਆਏ ਕਰਮਚਾਰੀਆਂ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਦਾ ਘਿਰਾਓ ਕੀਤਾ। ਕਿਸਾਨਾਂ ਦੇ ਭਾਰੀ ਰੋਸ ਅੱਗੇ ਝੁਕਦਿਆਂ ਪ੍ਰਸ਼ਾਸਨਿਕ ਟੀਮਾਂ ਨੂੰ ਬਿਨਾਂ ਮਿਣਤੀ ਕੀਤੇ ਹੀ ਮੌਕੇ ਤੋਂ ਵਾਪਸ ਮੁੜਨਾ ਪਿਆ।


ਇਸ ਸਫ਼ਲ ਵਿਰੋਧ ਤੋਂ ਬਾਅਦ ਸਮੂਹ ਸਰਹੱਦੀ ਪਿੰਡਾਂ ਦੇ ਲੋਕਾਂ, ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਵੱਡਾ ਫੈਸਲਾ ਲੈਂਦਿਆਂ ਪਿੰਡ ਨੂਰਸ਼ਾਹ ਦੇ ‘ਗੁਰਦੁਆਰਾ ਚੜ੍ਹਦੀ ਕਲਾ’ ਵਿਖੇ ਬੰਨ੍ਹ ਦੇ ਨਿਰਮਾਣ ਨੂੰ ਰੋਕਣ ਲਈ ਸਮੂਹ ਸੰਗਤ ਨੇ ਅਰਦਾਸ ਕਰਕੇ ਦਿਨ-ਰਾਤ ਦਾ "ਪੱਕਾ ਮੋਰਚਾ" ਸ਼ੁਰੂ ਕਰ ਦਿੱਤਾ ਹੈ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕਰਨ ਵਾਲੇ ਇਸ ਬੰਨ੍ਹ ਦੇ ਕੰਮ ਨੂੰ ਤੁਰੰਤ ਨਾ ਰੋਕਿਆ, ਤਾਂ ਇਹ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਪੱਧਰ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੋਰਚਾ ਬਿਲਕੁਲ ਸ਼ਾਂਤੀਪੂਰਵਕ ਅਤੇ ਲੋਕਤੰਤਰੀ ਢੰਗ ਨਾਲ ਨਿਰੰਤਰ ਜਾਰੀ ਰਹੇਗਾ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK