Virat Kohli ਦੇ ਰੈਸਟੋਰੈਂਟ 'ਤੇ FIR, ਬੰਗਲੈਰ ਦੇ One8 Commune ਪਹੁੰਚੀ ਪੁਲਿਸ
Virat Kohli News : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਖਿਡਾਰੀ ਵਿਰਾਟ ਕੋਹਲੀ ਦੇ ਰੈਸਟੋਰੈਂਟ ਖਿਲਾਫ ਕਰਨਾਟਕਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬੈਂਗਲੁਰੂ ਸਥਿਤ One8 Commune ਦੇ ਖਿਲਾਫ FIR ਦਰਜ ਕੀਤੀ ਹੈ। ਪੁਲਿਸ ਨੇ ਇਸ ਦੌਰਾਨ ਹੋਰ ਵੀ ਕਈ ਰੈਸਟੋਰੈਂਟਾਂ ’ਤੇ ਸ਼ਿਕੰਜਾ ਕੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੇਰ ਰਾਤ ਸਮੇਂ ਸੀਮਾ ਦੀ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
ਪੁਲਿਸ ਨੇ ਬੈਂਗਲੁਰੂ ਦੇ ਐਮਜੀ ਰੋਡ 'ਤੇ ਸਥਿਤ ਕੋਹਲੀ ਦੇ ਪੱਬ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਬੈਂਗਲੁਰੂ ਪੁਲਿਸ ਦੇ ਡੀਸੀਪੀ ਸੈਂਟਰਲ ਨੇ ਕਿਹਾ, ਬੀਤੀ ਰਾਤ ਅਸੀਂ ਤਿੰਨ-ਚਾਰ ਪੱਬਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ 'ਤੇ 1.30 ਵਜੇ ਤੱਕ ਪੱਬਾਂ ਨੂੰ ਖੁੱਲ੍ਹਾ ਰੱਖਣ ਦਾ ਦੋਸ਼ ਹੈ। ਸਾਨੂੰ ਪੱਬ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਚਲਾਉਣ ਦੀ ਸ਼ਿਕਾਇਤ ਮਿਲੀ ਸੀ। ਪੱਬਾਂ ਨੂੰ ਸਵੇਰੇ 1 ਵਜੇ ਤੱਕ ਹੀ ਖੁੱਲ੍ਹਣ ਦੀ ਇਜਾਜ਼ਤ ਹੈ ਅਤੇ ਉਸ ਤੋਂ ਬਾਅਦ ਕੋਈ ਵੀ ਪੱਬ ਖੁੱਲ੍ਹਾ ਨਹੀਂ ਰਹਿ ਸਕਦਾ ਹੈ।
ਦੱਸ ਦਈਏ ਕਿ ਬੈਂਗਲੁਰੂ ਤੋਂ ਇਲਾਵਾ ਕੋਹਲੀ ਦੇ ਪੱਬ ਦਿੱਲੀ, ਮੁੰਬਈ, ਪੁਣੇ ਅਤੇ ਕੋਲਕਾਤਾ 'ਚ ਵੀ ਸਥਿਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ ਦਸੰਬਰ 'ਚ ਹੀ ਬੈਂਗਲੁਰੂ ਬ੍ਰਾਂਚ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ 'ਤੇ ਸਥਿਤ ਹੈ।Karnataka | FIR registered against Virat Kohli owned One8 Commune in Bengaluru's MG road.
We have booked around 3-4 pubs for running late till 1:30 am last night. We received complaints of loud music being played. Pubs were allowed to remain open only till 1 am and not beyond… — ANI (@ANI) July 9, 2024
- PTC NEWS