Sat, Jul 27, 2024
Whatsapp

Viral Video: ਥਾਰ ਜੀਪ ਦੇ ਬੋਨਟ 'ਤੇ ਪਟਾਕੇ ਚਲਾਉਣ ਦਾ ਵੀਡੀਓ ਵਾਇਰਲ; ਕਿੱਥੇ ਸੀ ਚੰਡੀਗੜ੍ਹ ਪੁਲਿਸ?

ਸ਼ਹਿਰ ਦੇ ਸੈਕਟਰ 19 ਥਾਣਾ ਖੇਤਰ ਦੇ ਸੈਕਟਰ 21 ਵਿੱਚ ਸੜਕ ਦੇ ਵਿਚਕਾਰ ਖੁੱਲ੍ਹੇਆਮ ਥਾਰ ਵਾਹਨ ਦੇ ਬੋਨਟ ਉੱਤੇ ਪਟਾਕੇ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ।

Reported by:  PTC News Desk  Edited by:  Jasmeet Singh -- March 15th 2023 02:25 PM
Viral Video: ਥਾਰ ਜੀਪ ਦੇ ਬੋਨਟ 'ਤੇ ਪਟਾਕੇ ਚਲਾਉਣ ਦਾ ਵੀਡੀਓ ਵਾਇਰਲ; ਕਿੱਥੇ ਸੀ ਚੰਡੀਗੜ੍ਹ ਪੁਲਿਸ?

Viral Video: ਥਾਰ ਜੀਪ ਦੇ ਬੋਨਟ 'ਤੇ ਪਟਾਕੇ ਚਲਾਉਣ ਦਾ ਵੀਡੀਓ ਵਾਇਰਲ; ਕਿੱਥੇ ਸੀ ਚੰਡੀਗੜ੍ਹ ਪੁਲਿਸ?

ਅੰਕੁਸ਼ ਮਹਾਜਨ (ਚੰਡੀਗੜ੍ਹ): ਸ਼ਹਿਰ ਦੇ ਸੈਕਟਰ 19 ਥਾਣਾ ਖੇਤਰ ਦੇ ਸੈਕਟਰ 21 ਵਿੱਚ ਸੜਕ ਦੇ ਵਿਚਕਾਰ ਖੁੱਲ੍ਹੇਆਮ ਥਾਰ ਵਾਹਨ ਦੇ ਬੋਨਟ ਉੱਤੇ ਪਟਾਕੇ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। 

ਹੈਰਾਨੀ ਦੀ ਗੱਲ ਹੈ ਕਿ ਥਾਰ ਜੀਪ ਦੇ ਬੋਨਟ 'ਤੇ ਸ਼ਰੇਆਮ ਕਿੰਨੀ ਦੇਰ ਤਾਈਂ ਪਟਾਕੇ ਚਲਾਏ ਗਏ। ਇਹ ਪਟਾਕਿਆਂ ਦੀ ਲੜੀ ਕਾਫੀ ਦੇਰ ਤੱਕ ਚਲਦੀ ਰਹੀ। ਜਿਸ ਕਾਰਨ ਆਸਪਾਸ ਦੇ ਲੋਕ ਵੀ ਕਾਫੀ ਤੰਗ ਅਤੇ ਪ੍ਰੇਸ਼ਾਨ ਹੋਏ। ਇੱਥੇ ਤੱਕ ਕੀ ਉਹ ਪ੍ਰੇਸ਼ਾਨ ਹੋ ਕੇ ਆਪਣੇ ਘਰਾਂ ਤੋਂ ਬਾਹਰ ਤੱਕ ਆ ਗਏ।


ਇਹ ਵੀ ਹੈਰਾਨ ਕਰਨ ਵਾਲਾ ਵਿਸ਼ਾ ਹੈ ਕਿ ਚੰਡੀਗੜ੍ਹ ਪੁਲਿਸ ਦੀ ਪੀਸੀਆਰ ਗੱਡੀ ਅਤੇ ਬੀਟ ਬੌਕਸ ਪੁਲਿਸ ਨੂੰ ਇਨ੍ਹਾਂ ਪਟਾਕਿਆਂ ਦੀ ਆਵਾਜ਼ ਨਹੀਂ ਸੁਣੀ। ਜਿਵੇਂ ਚੰਡੀਗੜ੍ਹ ਪੁਲਿਸ ਕੰਨਾਂ ਵਿੱਚ ਉਂਗਲਾਂ ਪਾ ਚੈਨ ਦੀ ਨੀਂਦ ਸੁੱਤੀ ਰਹੀ ਹੋਵੇ। ਜਿਨ੍ਹਾਂ ਨੇ ਨਾ ਤਾਂ ਇਹ ਸਭ ਸੁਣਿਆ ਅਤੇ ਨਾ ਹੀ ਦੇਖਿਆ। 

ਜਦੋਂ ਕਿ ਚੰਡੀਗੜ੍ਹ ਵਿੱਚ ਹਰ ਥਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਇਨ੍ਹਾਂ ਕੈਮਰਿਆਂ ਰਾਹੀਂ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੱਟਦੀ ਹੈ। 

ਆਖ਼ਰ ਹੁਣ ਦੇਖਣਾ ਹੋਵੇਗਾ ਕਿ ਜਿਸ ਥਾਰ ਜੀਪ 'ਤੇ ਪਟਾਕੇ ਚਲਾਏ ਗਏ ਸਨ, ਉਸ ਦਾ ਨੰਬਰ ਚੰਡੀਗੜ੍ਹ ਪੁਲਿਸ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਜਾਂ ਨਹੀਂ? ਅਤੇ ਕਦ ਤੱਕ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਅਤੇ ਥਾਰ ਜੀਪ 'ਤੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਥਾਣਾ ਸਦਰ ਪੁਲਿਸ ਕਾਰਵਾਈ ਕਰੇਗੀ। ਜੋ ਕਿ ਪੁਲਿਸ ਜਾਂਚ ਦਾ ਵਿਸ਼ਾ ਹੈ।

- PTC NEWS

Top News view more...

Latest News view more...

PTC NETWORK