Rajasthan Road Accident: ਟਰੱਕ ਅਤੇ ਪਿਕਅੱਪ ਗੱਡੀ ਦੀ ਹੋਈ ਭਿਆਨਕ, ਤਿੰਨ ਬੱਚਿਆਂ ਸਮੇਤ ਪੰਜ ਦੀ ਮੌਤ
Rajasthan Road Accident: ਰਾਜਸਥਾਨ 'ਚ ਸ਼ਨੀਵਾਰ ਦੇਰ ਰਾਤ ਚੁਰੂ ਜ਼ਿਲੇ ਦੇ ਰਾਜਗੜ੍ਹ ਥਾਣਾ ਖੇਤਰ 'ਚ ਇਕ ਟਰੱਕ ਅਤੇ ਪਿਕਅੱਪ ਗੱਡੀ ਵਿਚਾਲੇ ਹੋਈ ਟੱਕਰ 'ਚ ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਸੜਕ ਹਾਦਸੇ ’ਚ 19 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਟੇਸ਼ਨ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜੈਪੁਰੀਆ ਪੱਤਾ ਪਿੰਡ ਨੇੜੇ ਇਕ ਟਰੱਕ ਅਤੇ ਪਿਕਅੱਪ ਗੱਡੀ ਵਿਚਾਲੇ ਹੋਈ ਟੱਕਰ 'ਚ ਪਿਕਅੱਪ ਗੱਡੀ 'ਚ ਸਵਾਰ ਤਿੰਨ ਬੱਚਿਆਂ ਅਤੇ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਪਿਕਅੱਪ ਗੱਡੀ 'ਚ ਸਵਾਰ ਸਾਰੇ ਲੋਕ ਹਰਿਆਣਾ ਦੇ ਹਿਸਾਰ ਸਥਿਤ ਸਾਲਾਸਰ ਬਾਲਾਜੀ ਮੰਦਰ ਤੋਂ ਵਾਪਸ ਆ ਰਹੇ ਸੀ। ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਹਿਸਾਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਮ੍ਰਿਤਕਾਂ ਦਾ ਰਾਜਗੜ੍ਹ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !
- PTC NEWS