ਹਰਿਆਣਾ ਰੋਡਵੇਜ਼ ਦੇ ਕੰਡਕਟਰ ਨਾਲ ਭਿੜ ਗਈ ਲੜਕੀ, ਸੀਐੱਮ ਨੂੰ ਕਾਲ ਕਰਨ ਦੀ ਦਿੱਤੀ ਧਮਕੀ
Girl And Conductor Fight: ਹਰਿਆਣਾ ਰੋਡਵੇਜ਼ ਦੇ ਕੰਡਕਟਰ ਨਾਲ ਬਕਾਇਆ ਨੂੰ ਲੈ ਕੇ ਲੜਕੀ ਦੀ ਝੜਪ ਹੋ ਗਈ। ਇਸ ਮਾਮਲੇ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਲੜਕੀ ਨੇ 15 ਰੁਪਏ ਦੀ ਟਿਕਟ ਲਈ ਕੰਡਕਟਰ ਨੂੰ 500 ਰੁਪਏ ਦਾ ਨੋਟ ਦਿੱਤਾ ਸੀ। ਕੰਡਕਟਰ ਨੇ ਟਿਕਟ ਦੇ ਪਿਛਲੇ ਪਾਸੇ ਬਕਾਇਆ ਲਿਖ ਦਿੱਤਾ ਅਤੇ ਬਾਕੀ ਸਵਾਰੀਆਂ ਨੂੰ ਟਿਕਟ ਦੇਣ ਤੋਂ ਬਾਅਦ ਬਕਾਇਆ ਅਦਾ ਕਰਨ ਲਈ ਕਿਹਾ।
ਇਸ 'ਤੇ ਲੜਕੀ ਗੁੱਸੇ 'ਚ ਆ ਗਈ ਅਤੇ ਕੰਡਕਟਰ ਤੋਂ ਜ਼ਬਰਦਸਤੀ ਉਸ ਦਾ 500 ਰੁਪਏ ਦਾ ਨੋਟ ਖੋਹਣ ਲੱਗੀ। ਜਿਸ ਕਾਰਨ ਕੰਡਕਟਰ ਦੇ ਹੱਥ 'ਚ ਫੜੇ ਨੋਟ ਵੀ ਫਟ ਗਏ। ਇਸ ਤੋਂ ਬਾਅਦ ਉਸ ਨੇ ਕੰਡਕਟਰ ਦੀ ਈ-ਟਿਕਟਿੰਗ ਮਸ਼ੀਨ ਵੀ ਤੋੜ ਦਿੱਤੀ।
ਇਸ ਦੌਰਾਨ ਲੜਕੀ ਨੇ ਕਿਹਾ ਕਿ ਤੇਰੇ ਜਿਹੇ ਪਤਾ ਨਹੀਂ ਕਿੰਨੇ ਸਿੱਧੇ ਕੀਤੇ ਹਨ। ਅਸੀਂ ਡਰਨ ਵਾਲੇ ਨਹੀਂ ਹਾਂ। ਮੈਂ ਸੀਐਮ ਨੂੰ ਫ਼ੋਨ ਕਰਦੀ ਹਾਂ, ਮੈਂ ਆਪਣੇ ਭਰਾ ਨੂੰ ਫ਼ੋਨ ਕਰਦੀ ਹਾਂ, ਮੈਂ ਸੀਆਈਡੀ ਨੂੰ ਫ਼ੋਨ ਕਰਦੀ ਹਾਂ। ਉਕਤ ਲੜਕੀ ਦੀ ਕੰਡਕਟਰ ਤੇ ਸਵਾਰੀਆਂ ਨੇ ਵੀਡੀਓ ਬਣਾ ਲਈ ਹੈ।
ਦੱਸ ਦਈਏ ਕਿ ਇਹ ਘਟਨਾ 4 ਅਪ੍ਰੈਲ ਨੂੰ ਅੰਬਾਲਾ 'ਚ ਸਾਹਮਣੇ ਆਈ ਸੀ। ਨਰਾਇਣਗੜ੍ਹ ਡਿਪੂ ਦੀ ਬੱਸ ਸ਼ਹਿਜ਼ਾਦਪੁਰ ਤੋਂ ਨਰਾਇਣਗੜ੍ਹ ਜਾ ਰਹੀ ਸੀ। ਇਸ ਵਿੱਚ ਲੜਕੀ ਸਵਾਰ ਸੀ। ਕੰਡਕਟਰ ਨੇ ਦੱਸਿਆ ਕਿ ਉਸ ਨੇ ਅੰਬਾਲਾ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਸ਼ਹਿਜ਼ਾਦਪੁਰ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: Bhupesh Baghel ਜੁਰਾਬਾਂ ਤੇ ਟੋਪੀ ਪਾ ਕੇ ਗਏ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ ’ਚ ਰੋਸ
-