ਸ੍ਰੀ ਹਰਿਮੰਦਰ ਸਾਹਿਬ ਐਂਟਰੀ ਵਿਵਾਦ: ਕੁੜੀ ਨੇ ਕੈਮਰੇ ਸਾਹਮਣੇ ਆ ਮੰਗੀ ਮੁਆਫ਼ੀ, ਸੁਣੋ ਕੀ ਕੁਝ ਕਿਹਾ
ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ 'ਚ ਐਂਟਰੀ ਵਿਵਾਦ ਨੂੰ ਲੈਕੇ ਹੁਣ ਸੇਵਾਦਾਰ ਤੇ ਜਿਸ ਕੁੜੀ ਵਿਚਕਾਰ ਬੋਲਬੁਲਾਰਾ ਛਿੜਿਆ ਸੀ, ਉਸਨੇ ਕੈਮਰੇ ਸਾਹਮਣੇ ਆਕੇ ਸਾਰਿਆਂ ਤੋਂ ਮੁਆਫ਼ੀ ਮੰਗ ਲਈ ਹੈ। ਉਸਦਾ ਕਹਿਣਾ ਕਿ ਉਸ ਵਲੋਂ ਸ਼ੇਅਰ ਕੀਤੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਗਲਤ ਅਤੇ ਇੱਕ ਤਰਫ਼ਾ ਢੰਗ ਨਾਲ ਸਾਂਝਾ ਕੀਤੀ ਗਿਆ, ਜਿਸ ਲਈ ਉਸਨੂੰ ਅਫ਼ਸੋਸ ਹੈ।
ਵਾਹਗਾ ਬਾਰਡਰ ਹੋ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੀ ਕੁੜੀ
ਕੁੜੀ ਦਾ ਕਹਿਣਾ ਕਿ ਸਭ ਤੋਂ ਪਹਿਲਾਂ ਉਹ ਵਾਹਗਾ ਬਾਰਡਰ ਗਈ ਸੀ, ਜਿਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੀ। ਕੁੜੀ ਦਾ ਕਹਿਣਾ ਕਿ ਗਲਬਾਤ ਦੌਰਾਨ ਗਲਤਫਹਿਮੀ ਹੋਣ ਕਾਰਨ ਇਹ ਮੁੱਦਾ ਇਨ੍ਹਾਂ ਵੱਧ ਗਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਜਦਕਿ ਇਸਨੂੰ ਟਾਲਿਆ ਜਾ ਸਕਦਾ ਸੀ।
ਬਾਅਦ ਵਿਚ ਮਿਲੀ ਅੰਦਰ ਜਾਣ ਦੀ ਇਜਾਜ਼ਤ
ਕੁੜੀ ਦੇ ਬਿਆਨਾਂ ਮੁਤਾਬਕ ਪਹਿਲਾਂ ਸੇਵਾਦਾਰ ਨੇ ਨਿਮਰਤਾ ਸਹਿਤ ਉਸਨੂੰ ਉਸਦੇ ਪਹਿਰਾਵੇ ਨੂੰ ਠੀਕ ਕਰਨ ਦੀ ਗੱਲ ਕਹੀ ਜਿਸ 'ਤੇ ਦੋਵਾਂ ਦੀ ਸਹਿਮਤੀ ਬਣੀ ਪਰ ਫਿਰ ਕੁੜੀ ਦੇ ਗਲਾਂ ਉੱਤੇ ਝੰਡੇ ਦਾ ਅਸਥਾਈ ਟੈਟੂ ਦੇਖ ਸੇਵਾਦਾਰ ਨੇ ਉਸਨੂੰ ਝਿੜਕ ਦਿੱਤਾ। ਇਸ ਮਗਰੋਂ ਕੁੜੀ ਨੇ ਆਪਣੇ ਪਿਤਾ ਨੂੰ ਨਾਲ ਲੈਕੇ ਸੇਵਾਦਾਰ ਤੋਂ ਅੰਦਰ ਨਾ ਜਾਣ ਦੇਣ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਵਿਚਕਾਰ ਬੋਲਬੁਲਾਰਾ ਹੋ ਗਿਆ। ਜਿਸ ਮਗਰੋਂ ਕਮੇਟੀ ਦੇ ਵੱਡੇ ਮੈਂਬਰਾਂ ਵਲੋਂ ਮਰਯਾਦਾ ਦੀ ਜਾਣਕਾਰੀ ਸਮਝਾਉਣ ਮਗਰੋਂ ਕੁੜੀ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। 
ਗਲਤ ਢੰਗ ਨਾਲ ਵੀਡੀਓ ਕੀਤੀ ਜਾ ਰਹੀ ਪੇਸ਼
ਕੁੜੀ ਦਾ ਕਹਿਣਾ ਕਿ ਵੀਡੀਓ ਉਸਨੇ ਆਪਣੀ ਸੁਰੱਖਿਆ ਲਈ ਬਣਾਈ ਸੀ ਤੇ ਆਪਣੇ ਵਾਟਸਐੱਪ ਦੇ ਗਰੁਪਾਂ 'ਚ ਸ਼ੇਅਰ ਕਰ ਦਿੱਤੀ , ਜਿਸ ਕਰਕੇ ਉਹ ਵੀਡੀਓ ਵਾਇਰਲ ਹੋ ਗਈ। ਉਸਦਾ ਕਹਿਣਾ ਕਿ ਵੀਡੀਓ ਦੇ ਇਸ ਭਾਗ ਨੂੰ ਬੜੇ ਹੀ ਗਲਤ ਢੰਗ ਨਾਲ ਸ਼ੋਸ਼ਲ ਮੀਡੀਆ 'ਤੇ ਪੇਸ਼ ਕੀਤਾ ਜਾ ਰਿਹਾ, ਜਿਸ ਦਾ ਉਸਨੂੰ ਕਾਫੀ ਅਫ਼ਸੋਸ ਹੋ ਰਿਹਾ। ਕੁੜੀ ਦੇ ਪਿਤਾ ਨੇ ਵੀ ਆਪਣੀ ਬੇਟੀ ਦੇ ਬਿਆਨ ਨੂੰ ਸਹੀ ਠਹਿਰਾਉਂਦਿਆ ਮੁਆਫ਼ੀ ਮੰਗਦਿਆਂ ਲੋਕਾਂ ਨੂੰ ਵੀਡੀਓ ਰਾਹੀਂ ਅਸ਼ਾਂਤੀ ਫੈਲਾਉਣ ਤੇ ਉਸਦੀ ਦੁਰਵਤਰੋਂ ਕਰਨ ਤੋਂ ਪਰਹੇਜ਼ ਕਰਨ ਦੀ ਬੇਨਤੀ ਕੀਤੀ ਹੈ।
SGPC ਪ੍ਰਧਾਨ ਦਾ ਮੁੱਦੇ 'ਤੇ ਬਿਆਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਨੂੰ ਪਹਿਰੇਦਾਰ ਵੱਲੋਂ ਰੋਕ ਕੇ ਮਰਯਾਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇਕ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਪਹਿਰੇਦਾਰ ਵਿਚਕਾਰ ਹੋਈ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਮਹਿਜ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜ੍ਹਤ ਅਤੇ ਬੇਬੁਨਿਆਦ ਟਿੱਪਣੀਆਂ ਕਰਨੀਆਂ ਠੀਕ ਨਹੀਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ....
- ਮੁਹਾਲੀ: ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ
- ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੇ ਮੁਕਾਬਲੇ 3 ਮਿਲੀਅਨ ਵੱਧ ਆਬਾਦੀ
- PTC NEWS