ਮੂੰਹ ਦੇ ਛਾਲੇ ਕਰ ਰਹੇ ਹਨ ਪ੍ਰੇਸ਼ਾਨ ਤਾਂ ਅਪਨਾਓ ਇਹ 5 ਘਰੇਲੂ ਉਪਾਅ
Home Remedies For Oral Health: ਮੂੰਹ ਦੇ ਛਾਲੇ ਹੋਣਾ ਆਮ ਸਮੱਸਿਆ ਹੈ, ਜੋ ਕਿ ਕਿਸੇ ਨੂੰ ਵੀ ਹੋ ਸਕਦੀ ਹੈ। ਕਈ ਵਾਰ ਖਾਂਦੇ ਸਮੇਂ ਵੀ ਮੂੰਹ ਦੇ ਅੰਦਰ ਦੰਦੀ ਵੱਢੀ ਜਾਂਦੀ ਹੈ, ਜਿਸ ਕਾਰਨ ਜ਼ਖ਼ਮ ਹੋ ਜਾਂਦਾ ਹੈ ਅਤੇ ਖੂਨ ਵੀ ਨਿਕਲਣ ਲੱਗਦਾ ਹੈ। ਅਜਿਹੀ ਸਥਿਤੀ 'ਚ ਜੇਕਰ ਤੁਸੀ ਘਰ 'ਚ ਹੀ ਇਹ 5 ਨੁਕਤੇ ਅਪਨਾਉਂਦੇ ਹੋ ਤਾਂ ਰਾਹਤ ਪਾ ਸਕਦੇ ਹੋ। ਹੈਲਥਲਾਈਨ ਦੀ ਰਿਪੋਰਟ ਦੇ ਅਨੁਸਾਰ, ਮੂੰਹ ਦੇ ਕੱਟਣ ਅਤੇ ਸੱਟਾਂ ਦਾ ਇਲਾਜ ਘਰ ਵਿੱਚ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ 5 ਘਰੇਲੂ ਨੁਸਖੇ...
ਨਮਕ ਵਾਲਾ ਪਾਣੀ: ਜੇਕਰ ਕਿਸੇ ਨੂੰ ਮੂੰਹ 'ਚ ਕੱਟ ਲੱਗਦਾ ਹੈ ਤਾਂ ਰੋਜ਼ਾਨਾ ਨਮਕ ਵਾਲੇ ਪਾਣੀ ਨਾਲ ਜ਼ਖ਼ਮ ਨੂੰ ਸਾਫ਼ ਕਰੋ। ਤੁਸੀਂ ਚਾਹੋ ਤਾਂ ਗਰਾਰੇ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਜ਼ਖ਼ਮ ਜਲਦੀ ਠੀਕ ਹੋਣ ਲੱਗ ਜਾਵੇਗਾ।
ਲਸਣ: ਮੂੰਹ 'ਚ ਛਾਲਾ ਹੋਣ 'ਤੇ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਤੁਸੀਂ ਲਸਣ ਨੂੰ ਚਬਾ ਸਕਦੇ ਹੋ। ਅਜਿਹਾ ਕਰਨ ਨਾਲ ਮੂੰਹ 'ਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ ਅਤੇ ਇਹ ਇਨਫੈਕਸ਼ਨ ਨੂੰ ਰੋਕਣ 'ਚ ਵੀ ਮਦਦ ਕਰਦਾ ਹੈ। ਜੇਕਰ ਜ਼ਖ਼ਮ ਖੁੱਲ੍ਹਾ ਹੈ ਤਾਂ ਲਸਣ ਨੂੰ ਚਬਾਉਣ ਤੋਂ ਬਚੋ।
ਐਪਲ ਸਾਈਡਰ ਸਿਰਕਾ: ਐਪਲ ਸਾਈਡਰ ਸਿਰਕਾ ਇਸਦੇ ਇਲਾਜ ਗੁਣਾਂ ਅਤੇ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ। ਐਪਲ ਸਾਈਡਰ ਸਿਰਕਾ, ਬੈਕਟੀਰੀਆ ਨੂੰ ਨਸ਼ਟ ਕਰ ਸਕਦਾ ਹੈ, ਜੋ ਜ਼ਖ਼ਮਾਂ ਨੂੰ ਬਦਤਰ ਬਣਾਉਂਦੇ ਹਨ। ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਆਈਸ-ਪੈਕ: ਮੂੰਹ 'ਚ ਕੱਟ ਤੋਂ ਰਾਹਤ ਪਾਉਣ ਲਈ ਚਿਹਰੇ ਦੇ ਬਾਹਰੀ ਹਿੱਸੇ 'ਤੇ ਆਈਸ ਪੈਕ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਦਰਦ ਅਤੇ ਸੋਜ ਤੋਂ ਰਾਹਤ ਮਿਲੇਗੀ। ਨਾਲ ਹੀ ਮੂੰਹ 'ਚ ਕੱਟ ਦੌਰਾਨ ਅਜਿਹੇ ਭੋਜਨ ਖਾਣ ਤੋਂ ਪਰਹੇਜ਼ ਕਰੋ , ਜੋ ਖੱਟੇ ਜਾਂ ਮਸਾਲੇਦਾਰ ਭੋਜਨ ਵਰਗੇ ਹੋਰ ਬੇਅਰਾਮੀ ਦਾ ਕਾਰਨ ਬਣ ਸਕਦੇ ਹਨ।
ਅਰਨਿਕਾ ਸਪਲੀਮੈਂਟ: ਕਿਸੇ ਵੀ ਸਥਿਤੀ ਵਿੱਚ ਤੁਸੀਂ ਸੋਜ ਅਤੇ ਸੱਟ ਨੂੰ ਘਟਾਉਣ ਲਈ ਆਸਾਨੀ ਨਾਲ ਉਪਲਬਧ ਅਰਨਿਕਾ ਸਪਲੀਮੈਂਟ ਦੀ ਵਰਤੋਂ ਕਰ ਸਕਦੇ ਹੋ।
(ਡਿਸਕਲੇਮਰ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਵਰਤੋਂ ਤੋਂ ਪਹਿਲਾਂ ਡਾਕਟਰੀ ਮਾਹਰ ਦੀ ਸਲਾਹ ਲੈਣੀ ਜ਼ਰੂਰੀ ਹੈ।)
ਇਹ ਵੀ ਪੜ੍ਹੋ:
- RR vs RCB ਮੈਚ 'ਚ 13 ਛੱਕੇ, ਹੁਣ ਰਾਜਸਥਾਨ ਰਾਇਲਜ਼ 78 ਘਰਾਂ 'ਚ ਲਗਾਏਗਾ ਸੋਲਰ ਪੈਨਲ
- ਕਰਨਾਟਕ 'ਚ ਮੰਦਿਰ ਮੇਲੇ ਲਈ ਰਵਾਨਾ ਹੋਇਆ 100 ਫੁੱਟ ਉੱਚਾ ਰੱਥ ਡਿੱਗਿਆ, ਵਾਲ-ਵਾਲ ਬਚੇ ਸ਼ਰਧਾਲੂ
- RBI ਸ਼ੁਰੂ ਕਰੇਗਾ UPI ਰਾਹੀਂ ਕੈਸ਼ ਡਿਪਾਜ਼ਿਟ ਸਹੂਲਤ, ਜਾਣੋ ਕਦੋਂ ਹੋਵੇਗੀ ਸ਼ੁਰੂ
-