Mon, Dec 8, 2025
Whatsapp

Online Fraud ਦਾ ਸ਼ਿਕਾਰ ਹੋਇਆ ਫੌਜੀ, ਠੱਗਾਂ ਨੇ ਖਾਤੇ 'ਚੋਂ ਕਢਵਾ ਲਏ 7 ਲੱਖ

Online Fraud : ਹਰਪ੍ਰੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਠੱਗਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਭਵਿੱਖ 'ਚ ਇਹ ਠੱਗ ਕਿਸੇ ਹੋਰ ਨਾਲ ਅਜਿਹੀ ਧੋਖਾਧੜੀ ਨਾ ਕਰਨ ਅਤੇ ਕਿਸੇ ਦੀ ਮਿਹਨਤ ਦੀ ਕਮਾਈ ਵਾਪਸ ਮਿਲ ਸਕੇ।

Reported by:  PTC News Desk  Edited by:  KRISHAN KUMAR SHARMA -- July 18th 2024 02:19 PM
Online Fraud ਦਾ ਸ਼ਿਕਾਰ ਹੋਇਆ ਫੌਜੀ, ਠੱਗਾਂ ਨੇ ਖਾਤੇ 'ਚੋਂ ਕਢਵਾ ਲਏ 7 ਲੱਖ

Online Fraud ਦਾ ਸ਼ਿਕਾਰ ਹੋਇਆ ਫੌਜੀ, ਠੱਗਾਂ ਨੇ ਖਾਤੇ 'ਚੋਂ ਕਢਵਾ ਲਏ 7 ਲੱਖ

online fraud : ਦਸੂਹਾ ਦੇ ਪਿੰਡ ਕੋਲੀਆਂ ਵਿੱਚ ਇੱਕ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇੰਨਾ ਹੀ ਨਹੀਂ ਆਨਲਾਈਨ ਧੋਖੇਬਾਜ਼ਾਂ ਨੇ ਉਸ ਸਿਪਾਹੀ ਦੀ ਤਨਖਾਹ 'ਤੇ ਕਰਜ਼ਾ ਵੀ ਲੈ ਲਿਆ। ਮਾਮਲੇ ਸਬੰਧੀ ਫੌਜੀ ਹਰਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਹਰਵਿੰਦਰ ਸਿੰਘ ਫੌਜ 'ਚ ਨੌਕਰੀ ਕਰਦਾ ਹੈ ਅਤੇ ਰਾਜਸਥਾਨ ਦੇ ਗੰਗਾ ਨਗਰ 'ਚ ਡਿਊਟੀ 'ਤੇ ਤਾਇਨਾਤ ਹੈ।

ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਵੇਰੇ ਕਰੀਬ 10 ਵਜੇ ਮੇਰੇ ਪਤੀ ਹਰਵਿੰਦਰ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਮੋਬਾਈਲ ਫ਼ੋਨ 'ਤੇ ਵਾਰ-ਵਾਰ ਮੈਸੇਜ ਆ ਰਹੇ ਹਨ ਕਿ ਮੇਰੇ ਸੈਲਰੀ ਖਾਤੇ 'ਚੋਂ ਪੈਸੇ ਕਢਵਾਏ ਜਾ ਰਹੇ ਹਨ। ਮੇਰੇ ਪਤੀ ਨੇ ਮੈਨੂੰ ਤੁਰੰਤ ਬੈਂਕ ਜਾ ਕੇ ਪੁੱਛਗਿੱਛ ਕਰਨ ਲਈ ਕਿਹਾ। ਮੈਂ ਤੁਰੰਤ ਆਪਣੇ ਪੈਸੇ ਲੈ ਕੇ ਮੁਕੇਰੀਆਂ ਸ਼ਹਿਰ ਦੇ ਹਾਜੀਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਦੇ ਖਾਤੇ 'ਚ 1.06 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਅਤੇ ਇੰਨਾ ਹੀ ਨਹੀਂ, ਉਥੇ ਇੱਕ 5 ਲੱਖ ਰੁਪਏ ਦਾ ਕਰਜ਼ਾ ਮੇਰੇ ਪਤੀ ਦੇ ਨਾਂ 'ਤੇ 82 ਹਜ਼ਾਰ ਰੁਪਏ ਹਨ, ਕਿਸੇ ਵੱਲੋਂ ਲਏ ਹੋਏ ਹਨ।


ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਬੈਂਕ ਕਰਮਚਾਰੀਆਂ ਨੂੰ ਇਸ ਧੋਖਾਧੜੀ ਬਾਰੇ ਦੱਸਿਆ ਤਾਂ ਉਨ੍ਹਾਂ ਦੱਸਿਆ ਕਿ ਤੁਹਾਡੇ ਨਾਲ ਆਨਲਾਈਨ ਠੱਗੀ ਹੋਈ ਹੈ, ਜਿਸ ਖਾਤੇ ਵਿੱਚ ਠੱਗਾਂ ਨੇ ਸਾਰੇ ਪੈਸੇ ਟਰਾਂਸਫਰ ਕੀਤੇ ਹਨ, ਉਹ ਬੰਗਾਲ ਦੇ ਕਲਕੱਤਾ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਹੈ। ਹਰਪ੍ਰੀਤ ਕੌਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਮੂਹ ਸਟਾਫ 'ਤੇ ਕਾਰਵਾਈ ਵਿਚ ਸਹਿਯੋਗ ਨਾ ਦੇਣ ਬਾਰੇ ਵੀ ਦੱਸਿਆ।

ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਠੱਗਾਂ ਨੇ ਮੇਰੇ ਪਤੀ ਦੀ ਮਿਹਨਤ ਦੀ ਕਮਾਈ ਪਲਾਂ ਵਿੱਚ ਹੀ ਲੁੱਟ ਲਈ। ਮੈਂ ਇਸ ਸਬੰਧੀ ਸਾਈਬਰ ਸੈੱਲ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਹਰਪ੍ਰੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਠੱਗਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਭਵਿੱਖ 'ਚ ਇਹ ਠੱਗ ਕਿਸੇ ਹੋਰ ਨਾਲ ਅਜਿਹੀ ਧੋਖਾਧੜੀ ਨਾ ਕਰਨ ਅਤੇ ਕਿਸੇ ਦੀ ਮਿਹਨਤ ਦੀ ਕਮਾਈ ਵਾਪਸ ਮਿਲ ਸਕੇ।

ਉਧਰ, ਇਸ ਸਬੰਧੀ ਬੈਂਕ ਮੈਨੇਜਰ ਨੇ ਕਿਹਾ ਕਿ ਇਹ ਸ਼ਿਕਾਇਤ ਆਈ ਹੈ, ਜੋ ਕਿ ਕਿਸੇ ਹੈਕਰ ਵੱਲੋਂ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਪੀੜਤ ਵੱਲੋਂ ਦੱਸਿਆ ਗਿਆ ਹੈ ਕਿ ਕੋਈ ਵੀ ਓਟੀਪੀ ਸ਼ੇਅਰ ਨਹੀਂ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਹੈਕਰ ਨੇ ਮੋਬਾਈਲ ਹੈਕ ਕਰਕੇ ਪ੍ਰੀ ਅਵਰੂਵਡ ਲੋਨ ਚੁੱਕਿਆ ਹੋਵੇ ਅਤੇ ਫਿਰ ਪੈਸਾ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤਾ ਹੋਵੇ। ਇਸ ਤੋਂ ਇਲਾਵਾ ਇੱਕ ਐਫ.ਡੀ. ਵੀ ਇਸ ਤਰ੍ਹਾਂ ਹੀ ਟਰਾਂਸਫਰ ਕੀਤੀ ਗਈ ਹੈ।

- PTC NEWS

Top News view more...

Latest News view more...

PTC NETWORK
PTC NETWORK